ਅੰਮ੍ਰਿਤਸਰ: ਸਪਾਈਸ ਜੈੱਟ ਏਅਰ ਲਾਈਨ 10 ਫਰਵਰੀ ਤੋਂ ਅਹਿਮਦਾਬਾਦ-ਅੰਮ੍ਰਿਤਸਰ ਦਰਮਿਆਨ ਸਿੱਧੀ ਉਡਾਣ ਸ਼ੁਰੂ ਕਰ ਰਹੀ ਹੈ। ਇਹ ਜਹਾਜ਼ ਐਤਵਾਰ ਨੂੰ ਛੱਡ ਕੇ ਹਫ਼ਤੇ ਦੇ ਬਾਕੀ ਦਿਨ ਉਡਾਣ ਭਰੇਗਾ। ਇਹ ਜਾਣਕਾਰੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਭਾਰਤ ਵਿੱਚ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਕੱਤਰ ਯੋਗੇਸ਼ ਕਾਮਰਾ ਨੇ ਦਿੱਤੀ।
ਕਾਮਰਾ ਨੇ ਦੱਸਿਆ ਕਿ ਇਸ ਉਡਾਣ ਦੀ ਬੁਕਿੰਗ ਸਪਾਈਸ ਜੈੱਟ ਦੀ ਵੈੱਬਸਾਈਟ ਤੇ 28 ਮਾਰਚ ਤੱਕ ਲਈ ਉਪਲੱਬਧ ਹੈ। ਏਅਰਲਾਈਨਾਂ ਦਾ ਗਰਮੀਆਂ ਦਾ ਸੀਜ਼ਨ 29 ਮਾਰਚ ਤੋਂ ਸ਼ੁਰੂ ਹੁੰਦਾ ਹੈ।
ਸਪਾਈਸ ਜੈਟ ਦੀ ਉਡਾਣ ਨੰਬਰ ਐਸਜੀ-2931 ਸਵੇਰੇ 5:55 ਵਜੇ ਅਹਿਮਦਾਬਾਦ ਏਅਰਪੋਰਟ ਤੋਂ ਉਡਾਣ ਭਰ ਕੇ ਸਵੇਰੇ 8:05 ਵਜੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਉਤਰੇਗੀ। ਇਹੀ ਜਹਾਜ਼ ਫਿਰ ਸਵੇਰੇ 8:25 ਵਜੇ ਉਡਾਣ ਨੰਬਰ ਐਸਜੀ-2932 ਹਵਾਈ ਅੱਡੇ ਤੋਂ ਰਵਾਨਾ ਹੋਵੇਗਾ ਅਤੇ ਸਵੇਰੇ 10: 35 ਵਜੇ ਅਹਿਮਦਾਬਾਦ ਹਵਾਈ ਅੱਡੇ ‘ਤੇ ਉਤਰੇਗਾ।
ਅਹਿਮਦਾਬਾਦ ਵਿਖੇ ਵੱਡੀ ਗਿਣਤੀ ਵਿੱਚ ਪੰਜਾਬੀ ਆਬਾਦੀ ਵੱਸਦੀ ਹੈ ਅਤੇ ਗੁਜਰਾਤ ਤੋਂ ਸਿੰਧੀ ਭਾਈਚਾਰੇ ਦੇ ਬਹੁਤ ਸਾਰੇ ਲੋਕ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਵੀ ਆਉਂਦੇ ਹਨ। ਇਸ ਦੇ ਨਾਲ ਨਾਲ ਅੰਮ੍ਰਿਤਸਰ ਦੇ ਟੈਕਸਟਾਈਲ, ਉਦਯੋਗਿਕ ਅਤੇ ਹੀਰਾ ਵਪਾਰੀਆਂ ਨੂੰ ਵੀ ਲਾਭ ਹੋਵੇਗਾ। ਜੋ ਅਹਿਮਦਾਬਾਦ ਅਤੇ ਸੂਰਤ ਨਾਲ ਵਪਾਰ ਕਰਦੇ ਹਨ। ਇਸ ਉਡਾਣ ਦੀ ਸ਼ੁਰੂਆਤ ਤੋਂ ਬਾਅਦ, ਸੂਰਤ ਸਣੇ ਦੋਵਾਂ ਸ਼ਹਿਰਾਂ ਦੇ ਕਾਰੋਬਾਰੀਆਂ ਨੂੰ ਦਿੱਲੀ ਏਅਰਪੋਰਟ ਨਹੀਂ ਜਾਣਾ ਪਏਗਾ।
ਖੁਸ਼ਖਬਰੀ! ਹੁਣ ਅੰਮ੍ਰਿਤਸਰ ਤੋਂ ਇੱਕ ਹੋਰ ਹਵਾਈ ਉਡਾਰੀ
ਏਬੀਪੀ ਸਾਂਝਾ
Updated at:
07 Feb 2020 03:36 PM (IST)
ਸਪਾਈਸ ਜੈੱਟ ਏਅਰ ਲਾਈਨ 10 ਫਰਵਰੀ ਤੋਂ ਅਹਿਮਦਾਬਾਦ-ਅੰਮ੍ਰਿਤਸਰ ਦਰਮਿਆਨ ਸਿੱਧੀ ਉਡਾਣ ਸ਼ੁਰੂ ਕਰ ਰਹੀ ਹੈ। ਇਹ ਜਹਾਜ਼ ਐਤਵਾਰ ਨੂੰ ਛੱਡ ਕੇ ਹਫ਼ਤੇ ਦੇ ਬਾਕੀ ਦਿਨ ਉਡਾਣ ਭਰੇਗਾ। ਇਹ ਜਾਣਕਾਰੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਭਾਰਤ ਵਿੱਚ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਕੱਤਰ ਯੋਗੇਸ਼ ਕਾਮਰਾ ਨੇ ਦਿੱਤੀ।
- - - - - - - - - Advertisement - - - - - - - - -