ਚੰਡੀਗੜ੍ਹ: ਏਅਰ ਇੰਡੀਆ ਦੇ ਕੈਬਿਨ ਕਰੂ ਦੀਆਂ 170 ਅਸਾਮੀਆਂ ਨਿਕਲੀਆਂ ਹਨ। ਯੋਗ ਉਮੀਦਵਾਰ ਦਿੱਤੇ ਗਏ ਫਾਰਮੈਟ ਮੁਤਾਬਕ 11 ਨਵੰਬਰ, 2016 ਤੱਕ ਅਪਲਾਈ ਕਰ ਸਕਦੇ ਹਨ।
ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਹਾਈ ਸਕੂਲ ਤੋਂ 10+2 ਦੀ ਡਿਗਰੀ ਕੀਤੀ ਹੋਣੀ ਚਾਹੀਦੀ ਹੈ। ਇਸ ਅਸਾਮੀ ਲਈ ਘੱਟ ਤੋਂ ਘੱਟ ਉਮਰ 18 ਤੋਂ 22 ਦੇ 'ਚ ਹੋਣੀ ਚਾਹੀਦੀ ਹੈ। ਪੁਰਸ਼ਾਂ ਲਈ ਉਚਾਈ 165 ਸੈਮੀ (5 ਫੁੱਟ 5 ਇੰਚ) ਤੇ ਔਰਤਾਂ ਲਈ 157.5 ਸੈਮੀ (5 ਫੁੱਟ 2 ਇੰਚ) ਹੋਣੀ ਚਾਹੀਦੀ ਹੈ।
ਉਮੀਦਵਾਰਾਂ ਦਾ ਮੈਡੀਕਲ ਚੈਕਅੱਪ ਹੋਵੇਗਾ, ਜਿਸ 'ਚ ਪਾਸ ਹੋਣ ਵਾਲੇ ਉਮੀਦਵਾਰ ਹੀ ਹਿੱਸਾ ਲੈ ਸਕਣਗੇ। ਜੀ.ਡੀ, ਵਿਅਕਤੀਗਤ ਇੰਟਰਵਿਊ ਤੇ ਮੈਡੀਕਲ ਜਾਂਚ ਦੇ ਆਧਾਰ 'ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।