ਸਬ ਕਮੇਟੀ ਦੇ ਕੋਆਰਡੀਨੇਟਰ ਡਾ. ਚਮਕੌਰ ਸਿੰਘ ਵੱਲੋਂ ਢੱਡਰੀਆਂ ਵਾਲੇ ਨੂੰ ਸੱਦਾ ਭੇਜਿਆ ਗਿਆ ਹੈ। ਪੰਜ ਵਿਦਵਾਨਾਂ ਦੀ ਕਮੇਟੀ 'ਚ ਡਾ. ਪਰਮਵੀਰ ਸਿੰਘ, ਪ੍ਰਿੰ. ਪ੍ਰਭਜੋਤ ਕੌਰ, ਗੁਰਮੀਤ ਸਿੰਘ , ਡਾ. ਅਮਰਜੀਤ ਸਿੰਘ ਤੇ ਇੰਦਰਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਵਿਦਵਾਨਾਂ ਦੀ ਕਮੇਟੀ ਵੱਲੋਂ ਢੱਡਰੀਆਂ ਵਾਲਾ ਨਾਲ ਇਕੱਲਿਆਂ ਬੈਠ ਕੇ ਵਿਚਾਰ ਵਟਾਂਦਰਾ ਕਰਨ ਲਈ 22 ਨੂੰ ਪਟਿਆਲਾ ਦੇ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਦੇ ਮੀਟਿੰਗ ਹਾਲ ਵਿਖੇ ਦੁਪਹਿਰ 12 ਵਜੇ ਪਹੁੰਚਣ ਲਈ ਕਿਹਾ ਹੈ।
ਗਿਆਨੀ ਹਰਪ੍ਰੀਤ ਸਿੰਘ ਦੀਆਂ ਹਦਾਇਤਾਂ ਹਨ ਕਿ ਉਕਤ ਸਾਰੇ ਮਾਮਲੇ ਬਾਰੇ ਢੱਡਰੀਆਂ ਵਾਲੇ ਨਾਲ ਗੱਲਬਾਤ 5 ਮੈਂਬਰੀ ਕਮੇਟੀ ਹੀ ਕਰੇਗੀ। ਚਾਹੇ ਕਮੇਟੀ ਉਸ ਨੂੰ ਆਪਣੇ ਕੋਲ ਬੁਲਾਵੇ ਜਾਂ ਕਿਤੇ ਜਾ ਕੇ ਗੱਲਬਾਤ ਕਰੇ। ਸੱਦਾ ਪੱਤਰ ਪ੍ਰਾਪਤ ਕਰ ਲੈਣ ਦੇ ਬਾਵਜੂਦ ਢੱਡਰੀਵਾਲਾ ਵੱਲੋਂ ਪੰਜ ਮੈਂਬਰੀ ਕਮੇਟੀ ਨੂੰ ਮਿਲਣ ਦੇ ਮਾਮਲੇ 'ਚ ਬੇਯਕੀਨੀ ਬਰਕਰਾਰ ਹੈ ਕਿਉਂਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਉਨ੍ਹਾਂ ਵੱਲੋਂ ਬਣਾਈ ਗਈ ਕਮੇਟੀ ਨੂੰ ਕੋਈ ਅਹਿਮੀਅਤ ਨਾ ਦੇਣ ਤੇ ਕਿਨਾਰਾ ਕਰਨ ਸਬੰਧੀ ਵਾਰ-ਵਾਰ ਬਿਆਨ ਦੇ ਚੁੱਕੇ ਹਨ।