ਚੰਡੀਗੜ੍ਹ: ਪੰਜਾਬ ਸਰਕਾਰ ਦੇ ਕੈਬਨਿਟ ਤੋਂ ਅਸਤੀਫਾ ਦੇਣ ਮਗਰੋਂ ਨਵਜੋਤ ਸਿੱਧੂ ਹਾਲੇ ਵੀ ਵਿਧਾਨ ਸਭਾ ਦੇ ਰਿਕਾਰਡ ਵਿੱਚ ਕੈਬਨਿਟ ਮੰਤਰੀ ਚੱਲ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਸਿੱਧੂ ਨੂੰ ਪਿਛਲੇ ਚਾਰ ਮਹੀਨੇ ਤੋਂ ਬਤੌਰ ਵਿਧਾਇਕ ਵੀ ਤਨਖਾਹ ਨਹੀਂ ਮਿਲੀ। ਇਸ ਦੀ ਵਜ੍ਹਾ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਨੂੰ ਸਿੱਧੂ ਦੇ ਅਸਤੀਫੇ ਦਾ ਨੋਟੀਫਿਕੇਸ਼ਨ ਨਾ ਭੇਜਿਆ ਜਾਣਾ ਮੰਨਿਆ ਜਾ ਰਿਹਾ ਹੈ।


ਸਿੱਧੂ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਵਿਧਾਇਕ ਦੇ ਰੂਪ ਵਿੱਚ ਵੀ ਪਿਛਲੇ ਚਾਰ ਮਹੀਨੇ ਤੋਂ ਆਪਣੀ ਤਨਖਾਹ ਲੈਣ ਨਹੀਂ ਗਏ। ਵਿਧਾਨ ਸਭਾ ਤੋਂ ਸਿੱਧੂ ਨੂੰ 20 ਜੁਲਾਈ, 2019 ਤੱਕ ਦੀ ਤਨਖਾਹ ਹੀ ਜਾਰੀ ਕੀਤੀ ਗਈ ਹੈ।

ਵਿਧਾਨ ਸਭਾ ਦੇ ਅਧਿਕਾਰੀਆਂ ਨੇ ਦੱਸਿਆ ਕੇ ਰਾਜ ਸਰਕਾਰ ਵੱਲੋਂ ਜਿਵੇਂ ਹੀ ਸਿੱਧੂ ਦੇ ਅਸਤੀਫੇ ਦੀ ਨੋਟੀਫਿਕੇਸ਼ਨ ਦੀ ਕਾਪੀ ਮਿਲ ਜਾਵੇਗੀ। ਸਿੱਧੂ ਦੀ ਸਾਰੀ ਬਕਾਇਆ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ।