ਫ਼ਰੀਦਕੋਟ: ਬਹੁਚਰਚਿਤ ਫ਼ਰੀਦਕੋਟ ਨਾਬਾਲਗ ਅਗਵਾ ਕਾਂਡ ਦੇ ਦੋਸ਼ੀ ਗੈਂਗਸਟਰ ਰਾਜਵਿੰਦਰ ਸਿੰਘ ਉਰਫ਼ ਘਾਲੀ ਦਾ ਕਤਲ ਹੋ ਗਿਆ। ਘਾਲੀ ਦੀ ਲਾਸ਼ ਫ਼ਰੀਦਕੋਟ-ਕੋਟਕਪੂਰਾ ਰੋਡ ’ਤੇ ਖੇਤਾਂ ਵਿੱਚੋਂ ਮਿਲੀ। ਉਸ ਦੇ ਸਿਰ ਉੱਪਰ ਤੇਜ਼ਧਾਰ ਹਥਿਆਰਾਂ ਦੀਆਂ ਡੂੰਘੀਆਂ ਸੱਟਾਂ ਵੱਜੀਆਂ ਹੋਈਆਂ ਸਨ। ਘਾਲੀ ਗੈਂਗਸਟਰ ਤੋਂ ਪਹਿਲਾਂ ਸਾਬਕਾ ਅਕਾਲੀ ਮੰਤਰੀ ਕੋਲ ਨੌਕਰੀ ਕਰਦਾ ਸੀ।


ਘਾਲੀ ਉਪਰ ਕਤਲ, ਇਰਾਦਾ ਕਤਲ, ਅਗਵਾ, ਫਿਰੌਤੀ ਤੇ ਅਸਲਾ ਐਕਟ ਦੇ ਦਰਜਨ ਤੋਂ ਵੱਧ ਕੇਸ ਦਰਜ ਸਨ। ਸਾਲ 2013 ਵਿੱਚ ਹੋਏ ਬਹੁਚਰਚਿਤ ਫ਼ਰੀਦਕੋਟ ਨਾਬਾਲਗ ਅਗਵਾ ਕਾਂਡ ਵਿੱਚ ਘਾਲੀ ਨੂੰ 10 ਸਾਲ ਦੀ ਕੈਦ ਹੋਈ ਸੀ। ਉਹ ਕੁਝ ਸਮਾਂ ਪਹਿਲਾਂ ਹੀ ਪੈਰੋਲ ’ਤੇ ਰਿਹਾਅ ਹੋ ਕੇ ਆਇਆ ਸੀ।