ਰਵਨੀਤ ਕੌਰ ਦੀ ਰਿਪੋਰਟ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪ ਪਾਰਟੀ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਆਪ ਦੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਦਾਅਵਾ ਨੂੰ ਝੂਠ ਕਰਾਰ ਦਿੱਤਾ। ਇਸ ਤੋਂ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੋ ਕੰਮ ਸਰਕਾਰ 100 ਸਾਲ ਪਹਿਲਾਂ ਉਸ ਸਮੇਂ ਦੀ ਸਰਕਾਰ ਕਰ ਰਹੀ ਸੀ ਉਹ ਸਹੀ ਨਹੀਂ ਸੀ। ਇਸ ਲਈ SGPC ਦਾ ਐਲਾਨ ਹੋਇਆ ਤੇ ਇਸ ਤੋਂ ਬਾਅਦ ਅਕਾਲੀ ਦਲ ਬਣਾਉਣ ਦਾ ਫੈਸਲਾ ਕੀਤਾ ਗਿਆ। ਅਕਾਲੀ ਦਲ ਕਿਸੇ ਦੇ ਬਾਪ ਦੀ ਜਾਇਦਾਦ ਨਹੀਂ ਹੈ। ਇਹ ਕਿਸੇ ਬਾਦਲ ਪਰਿਵਾਰ ਦੀ ਪਾਰਟੀ ਨਹੀਂ ਆਮ ਲੋਕਾਂ ਦੀ ਪਾਰਟੀ ਹੈ। ਅੱਜ ਇਕ ਵਾਰ ਫਿਰ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਅਕਾਲੀ ਦਲ ਨੂੰ ਬੇਅਦਬੀ ਦਾ ਦੋਸ਼ੀ ਮੰਨਿਆ ਜਾ ਰਿਹਾ ਹੈ। ਉਹ ਲੋਕ ਅੱਜ ਕਿਉਂ ਨਹੀਂ ਬੋਲ ਰਹੇ, ਉਹ ਅਕਾਲੀ ਦਲ ਨੂੰ ਕਮਜ਼ੋਰ ਸਮਝਦੇ ਹਨ ਪਰ ਅਕਾਲੀ ਦਲ ਕਮਜ਼ੋਰ ਨਹੀਂ ਹੋ ਸਕਦਾ। ਪਿਛਲੇ 78 ਸਾਲਾਂ ਤੋਂ ਸਾਡੇ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਅੱਜ ਵੀ ਸਾਨੂੰ ਰੋਕਿਆ ਨਹੀਂ ਜਾ ਰਿਹਾ ਹੈ। ਇਹ ਲੋਕ ਦਿੱਲੀ ਅਤੇ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰਨ ਲਈ ਤਿਆਰ ਹਨ। ਮੇਰੇ ਵਿੱਚ ਕਮੀ ਹੋ ਸਕਦੀ ਹੈ ਪਰ ਇਸ ਪਾਰਟੀ ਵਿੱਚ ਨਹੀਂ। ਅੱਜ ਅਸੀਂ ਲੋਕਾਂ ਦੀ ਮਦਦ ਕਰਨ ਲਈ ਤਿਆਰ ਹਾਂ ਮੈਂ ਸੋਚਿਆ ਕਿ 6 ਮਹੀਨੇ ਕੁਝ ਨਾ ਬੋਲਾਂ ਪਰ ਭਗਵੰਤ ਮਾਨ ਅੱਜ ਵੀ ਸ਼ਰਾਬ ਪੀ ਕੇ ਸਾਡੇ ਗੁਰਦੁਆਰੇ ਆਇਆ। ਕੇਜਰੀਵਾਲ ਨੇ ਪੰਜਾਬ ਤੋਂ ਮੌਕਾ ਮੰਗਿਆ ਪੰਜਾਬ ਨਾਲ ਧੋਖਾ ਕੀਤਾ
ਬਾਦਲ ਨੇ ਆਪ ਸਰਕਾਰ ਖਿਲਾਫ ਬੋਲਦੇ ਕਿਹਾ ਕਿ "ਜਿੰਨੇ ਇਨ੍ਹਾਂ ਦੇ ਮੰਤਰੀ ਹਨ, ਹਰ ਇੱਕ ਨਾਲ ਦਿੱਲੀ ਦਾ ਬੰਦਾ ਲਾ ਦਿੱਤਾ ਗਿਆ ਹੈ। ਰਾਜ ਸਭਾ ਵਿੱਚ ਵੀ ਕੋਈ ਆਮ ਆਦਮੀ ਤਾਂ ਛੱਡੋ ਇਨ੍ਹਾਂ ਨੇ ਕੋਈ ਪੰਜਾਬੀ ਨਹੀਂ ਲਗਾਇਆ। ਪੰਜਾਬ ਨੂੰ ਲੈ ਕੇ ਕਈ ਵੱਡੇ ਮੁੱਦੇ ਹਨ ਜਿਵੇਂ BBMB ਦਾ ਮਸਲਾ, ਇਨ੍ਹਾਂ ਨੇ ਰਾਜ ਸਭਾ ਵਿੱਚ ਇੱਕ ਵੀ ਮੁੱਦਾ ਨਹੀਂ ਚੁੱਕਿਆ।"