ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਸਰਕਾਰ ਦੀ SIT ਖ਼ਿਲਾਫ਼ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇਲਜ਼ਾਮ ਲਾਇਆ ਕਿ ਐਸਆਈਟੀ ਕੈਪਟਨ ਸਰਕਾਰ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਐਸਆਈਟੀ ਮੈਂਬਰ ਕੁੰਵਰ ਵਿਜੈ ਪ੍ਰਤਾਪ 'ਤੇ ਇਲਜ਼ਾਮ ਲਾਇਆ ਕਿ ਉਹ ਕਾਂਗਰਸ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ।
ਸਬੰਧਿਤ ਖ਼ਬਰ - ਬੇਅਦਬੀ ਤੇ ਗੋਲ਼ੀਕਾਂਡ: ਰਾਮ ਰਹੀਮ ਤੋਂ ਸਿੱਟ ਦੀ ਪੁੱਛਗਿੱਛ ਨੂੰ ਹਰਿਆਣਾ ਸਰਕਾਰ ਦੀ ਬ੍ਰੇਕ
ਅਕਾਲੀ ਦਲ ਨੇ ਕੈਪਟਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕੈਪਟਨ ਐਸਆਈਟੀ ਰਾਂਹੀ ਸਿਆਸੀ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ। ਹਲਾਂਕਿ ਅਜਿਹੇ ਇਲਜ਼ਾਮ ਅਕਾਲੀ ਦਲ ਐਸਆਈਟੀ ਦੇ ਗਠਨ ਤੋਂ ਬਾਅਦ ਦਾ ਲਾਉਂਦਾ ਆ ਰਿਹਾ ਹੈ। ਪਰ ਸੱਤਾਧਿਰ ਪੱਖ ਇਸ ਨੂੰ ਅਕਾਲੀ ਦਲ ਦੀ ਬੁਖਲਾਹਟ ਦੱਸ ਰਿਹਾ ਹੈ ਕਿਉਂਕਿ ਬੇਅਦਬੀ ਤੇ ਗੋਲੀਕਾਂਡ 'ਚ ਅਕਾਲੀ ਦਲ ਸਿੱਖਾਂ ਨੂੰ ਇਨਸਾਫ਼ ਨਹੀਂ ਦੇ ਸਕਿਆ।