ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 23 ‘ਚ ਸਰਕਾਰੀ ਸਕੂਲ ਨੇੜੇ ਇੱਕ ਆਲਟੋ ਕਾਰ ਬਲਾਸਟ ਹੋ ਗਈ ਤੇ ਬੁਰੀ ਤਰ੍ਹਾਂ ਸੜ ਗਈ। ਇਸ ਹਾਦਸੇ ‘ਚ ਕਾਰ ਚਾਲਕ ਰੋਹਨ (27) ਦੀ ਬੁਰੀ ਤਰ੍ਹਾਂ ਸੜਨ ਨਾਲ ਮੌਤ ਹੋ ਗਈ। ਰੋਹਨ ਦੇ ਘਰਦਿਆਂ ਦਾ ਕਹਿਣਾ ਹੈ ਕਿ ਰੋਹਨ ਸਿਲੰਡਰ ਲੈਣ ਘਰੋਂ ਗਿਆ ਸੀ ਜਦੋਂ ਇਹ ਘਟਨਾ ਵਾਪਰੀ।
ਹਾਸਲ ਜਾਣਕਾਰੀ ਮੁਤਾਬਕ ਕਾਰ ‘ਚ ਸਿਲੰਡਰ ਕਾਰਨ ਧਮਾਕਾ ਹੋਇਆ ਤੇ ਆਲਟੋ ਕਾਰ ਦੀ ਛੱਡ ਉੱਡ ਗਈ। ਬਲਾਸਟ ਇੰਨਾ ਭਿਆਨਕ ਸੀ ਕਿ ਇਸ ‘ਚ ਰੋਹਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਧਰ, ਦੂਜੇ ਪਾਸੇ ਹਾਦਸੇ ਦੀ ਜਾਂਚ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਤੇ ਹਾਦਸੇ ਨੂੰ ਆਤਮ ਹੱਤਿਆ ਵਾਲੇ ਪਹਿਲੂ ਵੱਲੋਂ ਵੀ ਵੇਖਿਆ ਜਾ ਰਿਹਾ ਹੈ।