ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਨੇ ਉੱਤਰ ਪ੍ਰਦੇਸ਼ ਚੋਣਾਂ ਲੜਨ ਦਾ ਐਲਾਨ ਕਰਦੇ ਹੋਏ 21 ਉਮੀਦਵਾਰਾਂ ਦੇ ਨਾਮਾਂ ਵਾਲੀ ਪਹਿਲੀ ਸੂਚੀ ਜਾਰੀ ਕਰ ਦਿੱਤੀ| ਸ੍ਰੋਮਣੀ ਅਕਾਲੀ ਦਲ ਦੇ ਉੱਤਰ ਪ੍ਰਦੇਸ਼ ਦੇ ਕਨਵੀਨਰ ਅਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬਲਵਿੰਦਰ ਸਿੰਘ ਭੂੰਦੜ ਨੇ ਪਟਿਆਲਾ ਵਿਖੇ ਸੂਚੀ ਦਾ ਐਲਾਨ ਕੀਤਾ।
21 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਪਾਰਟੀ ਨੇ ਗਾਜ਼ੀਆਬਾਦ ਤੋਂ ਧਰਮਿੰਦਰ ਸਿੰਘ, ਬਿਲਾਸਪੁਰ (ਰਾਮਪੁਰ) ਸੁਖਵਿੰਦਰ ਸਿੰਘ ਹੈਪੀ, ਸਹਾਰਨਪੁਰ ਤੋਂ ਗੁਰਪ੍ਰੀਤ ਸਿੰਘ ਬੱਗਾ, ਝਾਂਸੀ ਤੋਂ ਤੇਜਵੰਤ ਸਿੰਘ ਰੈਨਾ, ਪੀਲੀਭੀਤ ਤੋਂ ਪ੍ਰਧਾਨ ਰਾਜ ਰਾਏ ਸਿੰਘ ਦੀ ਪਤਨੀ ਤੇ ਸਾਬਕਾ ਮੰਤਰੀ ਰਾਜਰਾਏ ਸਿੰਘ ਪਲੀਆ ਤੋਂ ਪ੍ਰਧਾਨ ਰਾਏ ਸਿੰਘ, ਮੁਹੰਮਦੀ ਤੋਂ ਜਸਵੰਤ ਸਿੰਘ ਉਰਫ਼ ਜੋਗਾ, ਮੋਹਨ ਲਾਲ ਗੰਜ (ਰਾਖਵੀਂ) ਤੋਂ ਸੁਰਿੰਦਰ ਪ੍ਰਤਾਪ, ਕਾਸਤਾ (ਰਾਖਵੀਂ) ਤੋਂ ਸੁਰੇਸ਼ ਚੰਦ ਪੁਸ਼ਕਰ, ਗੋਲਾ ਤੋਂ ਰਾਮ ਸਿੰਘ ਵਰਮਾ ਰਾਏਬਰੇਲੀ ਤੋਂ ਤਰਲੋਚਨ ਸਿੰਘ ਛਾਬੜਾ, ਸਰਨੀਆ (ਰਾਏਬਰੇਲੀ) ਤੋਂ ਸ੍ਰੀਮਤੀ ਅੰਜੂ ਸਿੰਘ, ਜਮਨੀਆ (ਗਾਜੀਪੁਰ ਰਾਖਵੀਂ) ਤੋਂ ਰਵਿਦਾਸ ਸਭਾ ਦੇ ਪ੍ਰਧਾਨ ਰਾਮ ਹਿਰਦੇ, ਉਚਾਹਰ (ਰਾਏਬਰੇਲੀ) ਰਾਜਾ ਰਜਿੰਦਰ ਸਿੰਘ, ਪ੍ਰਤਾਪਗੜ੍ਹ ਤੋਂ ਸੰਤੋਖ ਸਿੰਘ, ਫਿਰੋਜ਼ਾਬਾਦ ਤੋਂ ਠਾਕੁਰ ਰਾਜ ਕਿਸ਼ੋਰ, ਮੁਰਾਦਾਬਾਦ ਤੋਂ ਕਰਤਾਰ ਸਿੰਘ, ਬਰੋਲੀ (ਅਲੀਗੜ੍ਹ) ਤੋਂ ਸ੍ਰੀਮਤੀ ਅਨੀਤਾ ਭਾਰਦਵਾਜ, ਮੇਰਠ ਕੈਂਟ ਤੋਂ ਹਰਜੀਤ ਸਿੰਘ ਨੇਤਾ ਜੀ, ਬਰਖੇੜਾ ਤੋਂ ਬਲਵਿੰਦਰ ਸਿੰਘ ਬਿੱਲੂ ਤੇ ਲਖਨਊ ਕੈਂਟ ਤੋਂ ਸ੍ਰੀਮਤੀ ਦੀਪਾ ਸਿੰਘ ਨੂੰ ਉਮੀਦਵਾਰ ਬਣਾਇਆ ਹੈ| ਇਸ ਦੇ ਨਾਲ ਹੀ ਪਾਰਟੀ ਨੇ ਅਕਾਲੀ ਦਲ ਦੇ ਯੂ ਪੀ ਜਥੇਬੰਦਕ ਢਾਂਚੇ ਦਾ ਐਲਾਨ ਵੀ ਕਰ ਦਿੱਤਾ ਹੈ।
------