ਸੀਨੀਅਰ ਅਕਾਲੀ ਲੀਡਰ ਬਲਾਤਕਾਰ ਦੇ ਕੇਸ 'ਚ ਅੜਿੱਕੇ
ਏਬੀਪੀ ਸਾਂਝਾ | 19 Feb 2020 01:57 PM (IST)
ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਕਾਲੀ ਆਗੂ ਜਲੌਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਉਪਰ ਬਲਾਤਕਾਰ ਦੇ ਇਲਜ਼ਾਮ ਲੱਗੇ ਹਨ। ਇਹ ਇਲਜ਼ਾਮ 33 ਸਾਲਾ ਪੀੜਤਾ ਨੇ ਲਾਏ ਹਨ। ਪੀੜਤਾ ਨੇ 20 ਅਕਤੂਬਰ, 2019 ਨੂੰ ਤਲਵੰਡੀ ਸਾਬੋ ਪੁਲਿਸ ਕੋਲ ਦਰਜ ਕਰਵਾਏ ਸੀ ਪਰ ਪੁਲਿਸ ਨੇ ਪੂਰੀ ਪੜਤਾਲ ਮਗਰੋਂ ਹੁਣ ਅਕਾਲੀ ਲੀਡਰ ਨੂੰ ਗ੍ਰਿਫਤਾਰ ਕੀਤਾ ਹੈ।
ਬਠਿੰਡਾ: ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਅਕਾਲੀ ਆਗੂ ਜਲੌਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਉਪਰ ਬਲਾਤਕਾਰ ਦੇ ਇਲਜ਼ਾਮ ਲੱਗੇ ਹਨ। ਇਹ ਇਲਜ਼ਾਮ 33 ਸਾਲਾ ਪੀੜਤਾ ਨੇ ਲਾਏ ਹਨ। ਪੀੜਤਾ ਨੇ 20 ਅਕਤੂਬਰ, 2019 ਨੂੰ ਤਲਵੰਡੀ ਸਾਬੋ ਪੁਲਿਸ ਕੋਲ ਦਰਜ ਕਰਵਾਏ ਸੀ ਪਰ ਪੁਲਿਸ ਨੇ ਪੂਰੀ ਪੜਤਾਲ ਮਗਰੋਂ ਹੁਣ ਅਕਾਲੀ ਲੀਡਰ ਨੂੰ ਗ੍ਰਿਫਤਾਰ ਕੀਤਾ ਹੈ। ਪੀੜਤਾ ਨੇ ਆਪਣੇ ਬਿਆਨਾਂ ਵਿੱਚ ਇਲਜ਼ਾਮ ਲਾਇਆ ਸੀ ਕਿ ਅਕਾਲੀ ਲੀਡਰ ਵਿਆਹ ਦਾ ਝਾਂਸਾ ਦੇ ਕੇ ਸੱਤ ਸਾਲ ਤੱਕ ਉਸ ਨਾਲ ਬਲਾਤਕਾਰ ਕਰਦਾ ਰਿਹਾ। ਉਸ ਨੂੰ ਕਾਫੀ ਬਾਅਦ ’ਚ ਪਤਾ ਲੱਗਾ ਕਿ ਅਕਾਲੀ ਲੀਡਰ ਵਿਆਹਿਆ ਹੋਇਆ ਹੈ ਤੇ ਉਸ ਦੇ ਬੱਚੇ ਵੀ ਹਨ। ਪੁਲਿਸ ਕੋਲ ਦਰਜ ਮਾਮਲੇ ਵਿੱਚ ਪੀੜਤਾ ਨੇ ਇਲਜ਼ਾਮ ਲਾਇਆ ਸੀ ਕਿ ਮੁਲਜ਼ਮ ਨੇ ਉਸ ਨੂੰ ਡੇਢ ਸਾਲ ਤੋਂ ਵੱਧ ਸਮਾਂ ਬਠਿੰਡਾ ਸ਼ਹਿਰ ’ਚ ਕਿਸੇ ਗੁਪਤ ਟਿਕਾਣੇ ’ਤੇ ਰੱਖਿਆ।