ਅੰਮ੍ਰਿਤਸਰ: ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਨੇ ਜ਼ਿਲ੍ਹੇ ਵਿੱਚ ਵੱਧ ਰਹੀ ਕੋਰੋਨਾ ਮਹਾਮਾਰੀ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜ਼ਿਲ੍ਹੇ 'ਚ ਰੋਜ਼ਾਨਾ ਔਸਤਨ 50 ਮਰੀਜ਼ ਹੀ ਆਉਂਦੇ ਸੀ, ਪਰ ਹੁਣ ਇਹ ਗਿਣਤੀ ਔਸਤ ਦੇ ਹਿਸਾਬ ਨਾਲ 65 ਮਰੀਜ਼ ਰੋਜ਼ਾਨਾ ਹੋਈ ਹੈ। 24 ਅਗਸਤ ਨੂੰ ਇੱਕੋ ਦਿਨ 100 ਤੋਂ ਵੱਧ ਕੋਰੋਨਾ ਪਾਜ਼ੀਟਵ ਕੇਸ ਵੀ ਜ਼ਿਲ੍ਹੇ ਵਿੱਚ ਆਏ ਹਨ, ਜੋ ਖ਼ਤਰੇ ਦੀ ਘੰਟੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਲਗਾਤਾਰ ਹੋ ਰਹੇ ਕੋਰੋਨਾ ਕੇਸਾਂ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਲੋਕ ਸਰਕਾਰ ਵੱਲੋਂ ਲਾਏ ਗਏ ਜ਼ਾਬਤੇ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਡਾ. ਹਿਮਾਸ਼ੂੰ ਨੇ ਦੱਸਿਆ ਕਿ ਇਸ ਵੇਲੇ ਸ਼ਹਿਰ ਵਿੱਚ 6 ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ ਜਾ ਚੁੱਕੇ ਹਨ, ਜਿੱਥੇ ਕਿ ਲਗਾਤਾਰ 10 ਦਿਨ ਕਰਫਿਊ ਰਹੇਗਾ ਤੇ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਛੱਡ ਕੇ ਕਿਸੇ ਵੀ ਗਤੀਵਿਧੀ 'ਤੇ ਰੋਕ ਰਹੇਗੀ। ਉਨ੍ਹਾਂ ਦੱਸਿਆ ਕਿ ਇਨਾਂ ਇਲਾਕਿਆਂ ਵਿੱਚ ਬ੍ਰਹਮ ਨਗਰ, ਗੋਪਾਲ ਨਗਰ, ਜਵਾਹਰ ਨਗਰ, ਗਲੀ ਕੱਕਿਆਂ ਵਾਲੀ, ਸ਼ਿਮਲਾ ਮਾਰਕੀਟ ਤੇ ਕੱਟੜਾ ਬੱਘੀਆਂ ਆਦਿ ਸ਼ਾਮਲ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਵੇਲੇ ਸਰਕਾਰ ਵੱਲੋਂ ਸ਼ਨੀਵਾਰ ਤੇ ਐਤਵਾਰ ਨੂੰ ਮੁਕੰਮਲ ਕਰਫਿਊ, ਰੋਜ਼ਾਨਾ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਇਆ ਗਿਆ ਹੈ। ਇਸ ਵਿੱਚ ਡਾਕਟਰੀ ਸਹਾਇਤਾ, ਮੁਸਾਫਿਰਾਂ ਤੇ ਵਸਤੂਆਂ ਦੀ ਗਤੀਵਿਧੀਆ ਆਦਿ ਦੀ ਇਜਾਜ਼ਤ ਹੈ, ਪਰ ਗੈਰ ਜ਼ਰੂਰੀ ਗਤੀਵਿਧੀਆਂ 'ਤੇ ਪੂਰੀ ਤਰ੍ਹਾਂ ਰੋਕ ਰਹੇਗੀ। ਇਸੇ ਤਰ੍ਹਾਂ ਰੋਜ਼ਾਨਾ 50 ਫੀਸਦੀ ਦੁਕਾਨਾਂ ਹੀ ਖੋਲ੍ਹੀਆਂ ਜਾ ਰਹੀਆਂ ਹਨ। ਚਾਰ ਪਹੀਆ ਵਾਹਨਾਂ 'ਤੇ ਤਿੰਨ ਸਵਾਰੀਆਂ ਤੇ ਬੱਸਾਂ 50 ਫੀਸਦੀ ਸੀਟਾਂ ਨਾਲ ਹੀ ਚੱਲ ਸਕਦੀਆਂ ਹਨ। ਇਸੇ ਤਰ੍ਹਾਂ ਸਰਕਾਰੀ ਤੇ ਨਿੱਜੀ ਦਫਤਰ 50 ਫੀਸਦੀ ਸਟਾਫ ਨਾਲ ਚਲਾਉਣ ਦੇ ਹੁਕਮ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਜ਼ਿਲ੍ਹੇ ਵਿਚ ਹਰੇਕ ਤਰ੍ਹਾਂ ਦੇ ਇਕੱਠ 'ਤੇ ਪੂਰੀ ਤਰਾਂ ਰੋਕ ਲਾਈ ਜਾ ਚੁੱਕੀ ਹੈ। ਵਿਆਹ ਸਮਾਗਮਾਂ 'ਚ ਸਿਰਫ 30 ਲੋਕ ਤੇ ਅੰਤਿਮ ਸੰਸਕਾਰ ਮੌਕੇ ਕੇਵਲ 20 ਲੋਕਾਂ ਦੀ ਇਜਾਜ਼ਤ ਹੈ। ਇਸ ਦੇ ਨਾਲ ਹੀ ਹਿਮਾਸ਼ੂੰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹੇ ਨੂੰ ਕੋਰੋਨਾ ਦੇ ਪ੍ਰਕੋਪ ਤੋਂ ਬਚਾਉਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ, ਇਸੇ ਵਿੱਚ ਉਨਾਂ ਦੀ ਅਤੇ ਉਨਾਂ ਦੇ ਪਰਿਵਾਰ ਦੀ ਭਲਾਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਅੰਮ੍ਰਿਤਸਰ: ਛੇ ਇਲਾਕਿਆਂ 'ਚ ਕਰਫਿਊ ਤੋਂ ਬਾਅਦ ਵੀ ਕੋਰੋਨਾ ਮਰੀਜ਼ਾਂ ਦੀ ਦਰ 'ਚ ਤੇਜ਼ੀ
ਏਬੀਪੀ ਸਾਂਝਾ
Updated at:
27 Aug 2020 04:57 PM (IST)
ਡਾ. ਹਿਮਾਸ਼ੂੰ ਨੇ ਦੱਸਿਆ ਕਿ ਇਸ ਵੇਲੇ ਸ਼ਹਿਰ ਵਿੱਚ 6 ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ ਜਾ ਚੁੱਕੇ ਹਨ, ਜਿੱਥੇ ਕਿ ਲਗਾਤਾਰ 10 ਦਿਨ ਕਰਫਿਊ ਰਹੇਗਾ ਤੇ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਛੱਡ ਕੇ ਕਿਸੇ ਵੀ ਗਤੀਵਿਧੀ 'ਤੇ ਰੋਕ ਰਹੇਗੀ।
- - - - - - - - - Advertisement - - - - - - - - -