ਮੁਹਾਲੀ: ਇੱਕ ਪਾਸੇ ਪੰਜਾਬ 'ਚ ਅਧਿਆਪਕ ਨੌਕਰੀਆਂ ਤੇ ਤਨਖਾਹਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਤੇ ਦੂਜੇ ਪਾਸੇ ਪੰਜਾਬ ਸਰਕਾਰ ਵੱਡੇ-ਵੱਡੇ ਦਾਵਿਆਂ ਤੋਂ ਬਾਅਦ ਹੁਣ ‘ਅਧਿਆਪਕ ਦਿਵਸ’ ਮੌਕੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕਾਰਜਸ਼ੀਲ ਨੌਜਵਾਨ ਅਧਿਆਪਕਾਂ/ਸਕੂਲ ਮੁਖੀਆਂ ਤੇ ਸਿੱਖਿਆ ਅਧਿਕਾਰੀਆਂ ਨੂੰ ਵਿਭਾਗ ਵੱਲੋਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਪੁਰਸਕਾਰਾਂ ਲਈ ਉਮੀਦਵਾਰਾਂ ਦੀ ਚੋਣ ਵਿਭਾਗ ਵੱਲੋਂ ਗਠਿਤ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਕੀਤੀ ਜਾਵੇਗੀ।

ਵਿਭਾਗ ਦੇ ਬੁਲਾਰੇ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਨੌਜਵਾਨ ਅਧਿਆਪਕ ਤੇ ਸਕੂਲ ਮੁਖੀ, ਜਿਨ੍ਹਾਂ ਨੇ ਰੈਗੂਲਰ, ਸਮੱਗਰਾ ਜਾਂ ਪਿਕਟਸ ਸੁਸਾਇਟੀਆਂ ਵਿੱਚ ਪੁਰਸਕਾਰ ਲਈ ਨਾਮਜ਼ਦਗੀ ਦੀ ਨਿਰਧਾਰਤ ਤਾਰੀਕ ਤੱਕ ਤਿੰਨ ਸਾਲ ਤੋਂ ਵੱਧ ਤੇ ਦਸ ਸਾਲ ਤੋਂ ਘੱਟ ਦੀ ਸੇਵਾ ਸਰਕਾਰੀ ਸਕੂਲਾਂ ਵਿੱਚ ਕੀਤੀ ਹੋਵੇ ਨੂੰ ਮੈਰਿਟ ਅਨੁਸਾਰ ‘ਯੁਵਾ ਅਧਿਆਪਕ ਪੁਰਸਕਾਰ’ ਮਿਲੇਗਾ। ਇਸ ਵਰਗ ‘ਚ 10 ਅਧਿਆਪਕਾਂ ਨੂੰ ‘ਯੁਵਾ ਅਧਿਆਪਕ ਪੁਰਸਕਾਰ’ ਪ੍ਰਦਾਨ ਕੀਤੇ ਜਾਣਗੇ ਜਿਸ ਤਹਿਤ 4 ਪ੍ਰਾਇਮਰੀ ਅਤੇ 6 ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੰਮ ਕਰਦੇ ਯੁਵਾ ਅਧਿਆਪਕਾਂ ਦੀ ਕਾਰਗੁਜ਼ਾਰੀ ਦੇ ਅਧਾਰ ‘ਤੇ ਮੈਰਿਟ ਅਨੁਸਾਰ ਪੁਰਸਕਾਰ ਲਈ ਚੋਣ ਕੀਤੀ ਜਾਵੇਗੀ।

ਕੰਗਨਾ ਖ਼ਿਲਾਫ਼ ਦੇਸ਼ਧ੍ਰੋਹ ਦੀ ਸ਼ਿਕਾਇਤ, ਰਿਜ਼ਰਵੇਸ਼ਨ ਨੂੰ ਲੈ ਕੇ ਕੀਤਾ ਸੀ ਟਵੀਟ

‘ਯੁਵਾ ਅਧਿਆਪਕ ਪੁਰਸਕਾਰ’ ਅਤੇ ‘ਪ੍ਰਬੰਧਕ ਪੁਰਸਕਾਰ’ ਲਈ ਵਿਭਾਗੀ ਵੈਬਸਾਇਟ ਰਾਹੀਂ 26 ਤੋਂ 28 ਅਗਸਤ ਤੱਕ ਆਨ-ਲਾਈਨ ਜਾਰੀ ਹਦਾਇਤਾਂ ਅਨੁਸਾਰ ਯੁਵਾ ਅਧਿਆਪਕ, ਸਕੂਲ ਮੁਖੀ ਜਾਂ ਅਧਿਕਾਰੀ ਦਾ ਨਾਮੀਨੇਸ਼ਨ ਕੀਤਾ ਜਾ ਸਕਦਾ ਹੈ। ਇਸ ਪੁਰਸਕਾਰ ਦੀ ਨੀਤੀ ਤਹਿਤ ਜੇਕਰ ਕੋਈ ਪੁਰਸਕਾਰ ਪ੍ਰਾਪਤ ਕਰ ਚੁੱਕਾ ਅਧਿਆਪਕ ਇਸ ਪੁਰਸਕਾਰ ਦਾ ਨਿਰਾਦਰ ਕਰਦਾ ਹੈ ਜਾਂ ਵਾਪਸ ਕਰਨ ਦੀ ਚੇਤਾਵਨੀ ਦਿੰਦਾ ਹੈ ਤਾਂ ਉਸ ਤੋਂ ਇਹ ਪੁਰਸਕਾਰ ਵਿਭਾਗ ਵੱਲੋਂ ਵਾਪਸ ਲੈ ਲਿਆ ਜਾਵੇਗਾ ਤੇ ਅਧਿਆਪਕ ਦੇ ਭਵਿੱਖ ਵਿੱਚ ਦੁਬਾਰਾ ਅਪਲਾਈ ਕਰਨ ‘ਤੇ ਪੂਰਨ ਪਾਬੰਦੀ ਹੋਵੇਗੀ।

ਜੇਕਰ ਪੁਰਸਕਾਰ ਜੇਤੂ ਅਧਿਆਪਕ ਦਾ ਆਉਣ ਵਾਲੇ ਤਿੰਨ ਸਾਲਾਂ ਵਿੱਚ ਜਮਾਤ ਦਾ ਨਤੀਜਾ ਜਾਂ ਵਿਭਾਗ ਵੱਲੋਂ ਕਰਵਾਏ ਗਏ ਕੋਈ ਵਿਸ਼ੇਸ਼ ਮੁਲਾਂਕਣ ਲਗਾਤਾਰ ਔਸਤ ਤੋਂ ਘੱਟ ਆਉਂਦਾ ਹੈ ਤਾਂ ਉਸ ਅਧਿਆਪਕ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦੇਣ ਉਪਰੰਤ ਜਵਾਬ ਸੰਤੋਸ਼ਜਨਕ ਨਾ ਹੋਣ ‘ਤੇ ਪੁਰਸਕਾਰ ਵਾਪਸ ਲੈ ਲਿਆ ਜਾਵੇਗਾ। ਇਸੇ ਤਰ੍ਹਾਂ ਪੁਰਸਕਾਰ ਪ੍ਰਾਪਤ ਕਰਨ ਵਾਲਾ ਅਧਿਆਪਕ ਭਵਿੱਖ ਵਿੱਚ ਕਿਸੇ ਅਨੈਤਿਕ ਕਾਰਜ ਵਿੱਚ ਸ਼ਾਮਿਲ ਪਾਇਆ ਜਾਂਦਾ ਹੈ ਜਾਂ ਆਪਣੇ ਕਿਸੇ ਸਾਥੀ ਜਾਂ ਅਧਿਕਾਰੀ ਨਾਲ ਅਭੱਦਰ ਭਾਸ਼ਾ ਦਾ ਪ੍ਰਯੋਗ ਕਰਕਦਾ ਹੈ ਤਾਂ ਵਿਭਾਗੀ ਕਾਰਵਾਈ ਕੀਤੇ ਜਾਣ ‘ਤੇ ਵੀ ਪੁਰਸਕਾਰ ਵਾਪਸ ਲਿਆ ਜਾਵੇਗਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Education Loan Information:

Calculate Education Loan EMI