ਅੰਮ੍ਰਿਤਸਰ ਦੁਖਾਂਤ: ਕੈਪਟਨ ਨੂੰ ਹਾਦਸੇ ਦਾ ਕੋਈ ਦੁਖ ਨਹੀਂ- ਸੁਖਬੀਰ
ਏਬੀਪੀ ਸਾਂਝਾ | 23 Oct 2018 10:56 AM (IST)
ਚੰਡੀਗੜ੍ਹ: ਅੰਮ੍ਰਿਤਸਰ ਰੇਲ ਹਾਦਸੇ ਸਬੰਧੀ ਸਿਆਸਤ ਭਖਦੀ ਜਾ ਰਹੀ ਹੈ। ਸੂਬੇ ਦੀ ਕਾਂਗਰਸ ਸਰਕਾਰ ’ਤੇ ਸ਼੍ਰੋਮਣੀ ਅਕਾਲੀਦਲ ਲਗਾਤਾਰ ਹਮਲੇ ਬੋਲ ਰਿਹਾ ਹੈ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਹ ਇਸ ਹਾਦਸੇ ਨੂੰ ਕਵਰਅਪ ਕਰਨ ਦੇ ਮਿਸ਼ਨ ’ਤੇ ਹਨ ਤੇ ਉਨ੍ਹਾਂ ਨੂੰ ਇਸ ਹਾਦਸੇ ਦਾ ਕੋਈ ਦੁਖ ਨਹੀਂ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਮਿਸ਼ਨ ਕਵਰਅਪ ਕਰ ਰਹੇ ਹਨ। ਪੰਜਾਬ ਸਰਕਾਰ ਨੂੰ ਕੋਈ ਪਛਤਾਵਾ ਤਾਂ ਗੰਭੀਰਤਾ ਨਹੀਂ ਹੈ। ਮੁੱਖ ਮੰਤਰੀ ਵਿਦੇਸ਼ ’ਚ ਹਨ ਤੇ ਇਸ ਸਮਾਗਮ ਦਾ ਆਯੋਜਨ ਕਰਨ ਵਾਲੇ ਸੀਨੀਅਰ ਲੀਡਰ ਦੁਰਘਟਨਾ ਦੇ ਬਾਅਦ ਹੀ ਉੱਥੋਂ ਭੱਜ ਗਏ। ਉਨ੍ਹਾਂ ਇਸਨੂੰ ਬਹੁਤ ਮੰਦਭਾਗਾ ਕਿਹਾ। ਇਸ ਤੋਂ ਪਹਿਲਾਂ ਵੀ ਉਨ੍ਹਾਂ ਇਸ ਘਟਨਾ ਦੀ ਨਿਰਪੱਖ ਜਾਂਚ ਏਜੰਸੀ ਕੋਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਸੂਬੇ ਦੇ ਮੁੱਖ ਮੰਤਰੀ ਇਸ ਰੇਲ ਹਾਦਸੇ ਨੂੰ ਬਹੁਤ ਹਲਕੇ ਵਿੱਚ ਲੈ ਰਹੇ ਹਨ। ਉਹ ਕਹਿ ਰਹੇ ਹਨ ਕਿ ਜਾਂਚ ਦੀ ਰਿਪੋਰਟ 4 ਹਫਤਿਆਂ ਵਿੱਚ ਆਏਗੀ। ਉਨ੍ਹਾਂ ਕਿਹਾ ਸੀ ਕਿ ਪੀੜਤਾਂ ਦੇ ਬਿਆਨ ’ਤੇ ਇਸ ਮਾਮਲੇ ਸਬੰਧੀ FIR ਹੋਣੀ ਚਾਹੀਦੀ ਹੈ।