ਬਠਿੰਡਾ ਦੀ ਫੈਕਟਰੀ ’ਚ ਭਿਆਨਕ ਅੱਗ
ਏਬੀਪੀ ਸਾਂਝਾ | 23 Oct 2018 09:57 AM (IST)
ਬਠਿੰਡਾ: ਸ਼ਹਿਰ ਵਿੱਚ ਸਪੋਰਟਸ ਸ਼ੂਜ਼ ਬਣਾਉਣ ਵਾਲੀ ਸ੍ਰੀ ਗਣੇਸ਼ ਇੰਡਸਟ੍ਰੀ ਨਾਂ ਦੇ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਤਕਰੀਬਨ ਅੱਧੀ ਦਰਜਨ ਤੋਂ ਵੱਧ ਅੱਗ ਬਝਾਊ ਦਸਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਾ। ਫੈਕਟਰੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਚੁੱਕੀ ਹੈ।