ਨਸ਼ਾ ਛੁਡਾਊ ਕੇਂਦਰ ਦੇ ਕਰਮੀ ‘ਤੇ ਨਸ਼ੇੜੀਆਂ ਨੇ ਕੀਤਾ ਹਮਲਾ, ਕਰਮੀ ਹਸਪਤਾਲ ‘ਚ ਭਰਤੀ
ਏਬੀਪੀ ਸਾਂਝਾ | 15 Sep 2020 09:20 AM (IST)
ਫਾਜ਼ਿਲਕਾ ਦੇ ਖੁਈ ਖੇੜਾ ‘ਚ ਨਸ਼ਾ ਛੁਡਾਊ ਕੇਂਦਰ ਕਰਮੀ ‘ਤੇ ਕੁਛ ਹਥਿਆਰਬੰਦ ਲੋਕਾਂ ਨੇ ਹਮਲਾ ਕਰ ਕਰਮੀ ਨੂੰ ਜ਼ਖ਼ਮੀ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਕਰਮੀ ‘ਤੇ ਕਰੀਬ ਨੌ ਨਸ਼ੇੜੀਆਂ ਨੇ ਹਮਲਾ ਕਰ ਉਸ ਨੂੰ ਬੂਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।
ਸੰਕੇਤਕ ਤਸਵੀਰ
ਫਾਜ਼ਿਲਕਾ: ਇੱਥੇ ਦੇ ਖੁਈ ਖੇੜਾ ‘ਚ ਨਸ਼ਾ ਛੁਡਾਊ ਕੇਂਦਰ ਕਰਮੀ ‘ਤੇ ਕੁਛ ਹਥਿਆਰਬੰਦ ਲੋਕਾਂ ਨੇ ਹਮਲਾ ਕਰ ਕਰਮੀ ਨੂੰ ਜ਼ਖ਼ਮੀ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਕਰਮੀ ‘ਤੇ ਕਰੀਬ ਨੌ ਨਸ਼ੇੜੀਆਂ ਨੇ ਹਮਲਾ ਕਰ ਉਸ ਨੂੰ ਬੂਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਕੇਂਦਰ ਦੇ ਕਰਮਚਾਰੀ ਨੂੰ ਗੰਭੀਰ ਜ਼ਖ਼ਮੀ ਹਾਲਤ ‘ਚ ਹਸਪਤਾਲ ਭਰਤੀ ਕੀਤਾ ਗਿਆ ਹੈ। ਦੱਸ ਦਈਏ ਕਿ ਖੁਈ ਖੇੜਾ ਦੇ ਨਸ਼ਾ ਛੁਡਾਊ ਕੇਂਦਰ ‘ਚ ਕਾਨਟ੍ਰੈਕਟ ਬੇਸ ‘ਤੇ ਲੱਗੇ ਕਾਉਂਸਲਰ ਨਾਲ ਦਵਾਈਆਂ ਦੇ ਲੇਣ-ਦੇਣ ਨੂੰ ਲੈ ਕੇ ਬਹਿਸ ਹੋਈ ਸੀ। ਜਿਸ ਕਰਕੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ‘ਚ ਗੰਭੀਰ ਜ਼ਖ਼ਮੀ ਕਰਮੀ ਨੂੰ ਫਾਜ਼ਿਲਕਾ ਦੇ ਸਰਕਾਰੀ ਹਮਪਤਾਲ ‘ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904