ਪੰਚਕੂਲਾ: ਡੇਰਾ ਸਿਰਸਾ ਮੁਖੀ ਤੇ ਬਲਾਤਕਾਰੀ ਬਾਬੇ ਰਾਮ ਰਹੀਮ ਦਾ ਇੱਕ ਹੋਰ ਨਜ਼ਦੀਕੀ ਪੰਚਕੂਲਾ ਦੀ ਐਸਆਈਟੀ ਨੇ ਗ੍ਰਿਫਤਾਰ ਕਰ ਲਿਆ ਹੈ। ਪੰਚਕੂਲਾ ਪੁਲਿਸ ਨੇ ਗੁਰਲੀਨ ਰਾਕੇਸ਼ 'ਤੇ 50,000 ਰੁਪਏ ਦਾ ਇਮਾਨ ਰੱਖਿਆ ਸੀ।

ਹਾਸਲ ਜਾਣਕਾਰੀ ਮੁਤਾਬਕ ਗੁਰਲੀਨ 25 ਅਗਸਤ ਨੂੰ ਰਾਮ ਰਹੀਮ ਦੀ ਗੱਡੀ 'ਚ ਪੰਚਕੂਲਾ ਪਹੁੰਚਿਆ ਸੀ। ਪੰਚਕੂਲਾ 'ਚ ਹੋਏ ਦੰਗੇ ਭੜਕਾਉਣ 'ਚ ਗੁਰਲੀਨ ਦਾ ਹੱਥ ਮੰਨਿਆ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਗੁਰਲੀਨ 45 ਮੈਂਬਰੀ ਕਮੇਟੀ ਦਾ ਮੈਂਬਰ ਵੀ ਸੀ। ਉਹ 17 ਅਗਸਤ ਨੂੰ ਸਿਰਸਾ ਡੇਰੇ 'ਚ ਰਚੀ ਪੰਚਕੂਲਾ 'ਚ ਦੰਗੇ ਕਰਾਉਣ ਦੀ ਸਾਜ਼ਿਸ਼ ਵਾਲੀ ਬੈਠੇਕ 'ਚ ਵੀ ਮਜੂਦ ਸੀ।

ਪੁਲਿਸ ਨੇ ਦੱਸਿਆ ਕਿ ਗੁਰਲੀਨ ਰਾਕੇਸ਼ ਪੰਚਕੂਲਾ 'ਚ ਹੋਏ ਦੰਗਿਆਂ ਦੀ ਯੋਜਨਾ ਦਾ ਅਹਿਮ ਹਿੱਸਾ ਸੀ। ਪੰਚਕੂਲਾ ਪਹੁੰਚਣ 'ਤੇ ਗੁਰਲੀਨ ਬਾਬੇ ਦੀ ਗੱਡੀ ਵਿੱਚੋਂ ਉੱਤਰ ਕੇ ਭੀੜ 'ਚ ਸ਼ਾਮਲ ਹੋ ਗਿਆ ਸੀ, ਜਿਥੇ ਉਸ ਨੇ ਭੀੜ ਨੂੰ ਹਿੰਸਾ ਫੈਲਾਉਣ ਲਈ ਭੜਕਿਆ। ਸਿਰਸਾ ਤੋਂ ਪੰਚਕੂਲਾ ਦੀ SIT ਨੇ ਗੁਰਲੀਨ ਨੂੰ ਗ੍ਰਿਫਤਾਰ ਕਰ ਲਿਆ ਹੈ। ਬੁੱਧਵਾਰ ਨੂੰ ਪੁਲਿਸ ਉਸ ਨੂੰ ਅਦਾਲਤ 'ਚ ਪੇਸ਼ ਕਰੇਗੀ।