ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ ਅਤੇ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਇੱਕ ਹੋਰ ਝਟਕਾ ਲੱਗਿਆ ਹੈ।ਮੁਹਾਲੀ ਦੀ ਇੱਕ ਅਦਾਲਤ ਨੇ ਅੰਸਾਰੀ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿਚ ਅੰਸਾਰੀ ਨੇ ਮੰਗ ਕੀਤੀ ਸੀ ਕਿ ਉਸ ਦੀ ਖਰਾਬ ਸਿਹਤ ਦੇ ਮੱਦੇਨਜ਼ਰ ਮੈਡੀਕਲ ਬੋਰਡ ਗਠਿਤ ਕੀਤਾ ਜਾਵੇ ਤਾਂ ਉਸਦੀ ਡਾਕਟਰੀ ਜਾਂਚ ਕੀਤੀ ਜਾ ਸਕੇ।
31 ਮਾਰਚ ਨੂੰ ਅੰਸਾਰੀ ਨੂੰ ਰੋਪੜ ਜੇਲ੍ਹ ਤੋਂ ਮੁਹਾਲੀ ਦੀ ਅਦਾਲਤ ਵਿੱਚ ਲਿਜਾਇਆ ਗਿਆ ਸੀ। ਅੰਸਾਰੀ ਖ਼ਿਲਾਫ਼ ਇੱਕ ਬਿਲਡਰ ਤੋਂ ਫਿਰੌਤੀ ਮੰਗਣ ਦਾ ਕੇਸ ਦਰਜ ਹੈ।ਜੋ 2019 ਵਿੱਚ ਮੁਹਾਲੀ ਵਿੱਚ ਕਥਿਤ ਤੌਰ ’ਤੇ ਦਰਜ ਕੀਤਾ ਗਿਆ ਸੀ, ਜਿਸ ਵਿੱਚ ਪੰਜਾਬ ਪੁਲੀਸ ਨੇ 2 ਸਾਲ ਬਾਅਦ 10 ਮਾਰਚ ਨੂੰ ਚਲਾਨ ਦਾਇਰ ਕੀਤਾ ਸੀ।
ਇਹ ਵੀ ਪੜ੍ਹੋ: ਬੱਸਾਂ 'ਚ ਔਰਤਾਂ ਲਈ ਮੁਫਤ ਸਫਰ ਦਾ ਵੱਡਾ ਸੱਚ ਆਇਆ ਸਾਹਮਣੇ, ਰੋਡਵੇਜ਼ ਨੂੰ 217.90 ਕਰੋੜ ਦੇ ਨੁਕਸਾਨ ਦੀ ਸੰਭਾਵਨਾ
ਆਪਣੀ ਪੇਸ਼ੀ ਦੇ ਦੌਰਾਨ, ਅੰਸਾਰੀ ਨੇ ਆਪਣੇ ਵਕੀਲਾਂ ਰਾਹੀਂ ਅਦਾਲਤ ਨੂੰ ਅਪੀਲ ਕੀਤੀ ਕਿ ਉਸਦੀ ਖਰਾਬ ਸਿਹਤ ਨੂੰ ਵੇਖਦੇ ਹੋਏ ਇਕ ਮੈਡੀਕਲ ਬੋਰਡ ਬਣਾਇਆ ਜਾਵੇ, ਹਾਲਾਂਕਿ, ਜੁਡੀਸ਼ੀਅਲ ਮੈਜਿਸਟਰੇਟ ਪਹਿਲੀ ਸ਼੍ਰੇਣੀ ਅਮਿਤ ਬਖਸ਼ੀ ਨੇ ਇਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ: Punjab weekend lockdown: ਪੰਜਾਬ 'ਚ ਮੁੜ ਲੱਗੇਗਾ ਵੀਕਐਂਡ ਲੌਕਡਾਊਨ? ਕੈਪਟਨ ਨੇ ਦਿੱਤਾ ਸੰਕੇਤ
ਅਦਾਲਤ ਨੇ ਆਪਣੇ ਆਦੇਸ਼ ਵਿੱਚ ਲਿਖਿਆ ਹੈ ਕਿ ਕਿਉਂਕਿ ਮਾਰਚ ਨੂੰ 26, ਜਦੋਂ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ ਤੋਂ ਉੱਤਰ ਪ੍ਰਦੇਸ਼ ਭੇਜਿਆ ਜਾਵੇ ਤਾਂ ਉਥੇ ਅੰਸਾਰੀ ਦੀ ਸਿਹਤ ਦਾ ਜ਼ਿਕਰ ਆਇਆ ਅਤੇ ਫਿਰ ਇਸ ਉੱਤੇ ਕੋਈ ਰਿਕਾਰਡ ਸਾਹਮਣੇ ਨਹੀਂ ਆਇਆ। ਅੰਸਾਰੀ ਦੀ ਸਿਹਤ ਨਾਲ ਸਬੰਧਤ ਅਜਿਹਾ ਕੋਈ ਮੁੱਦਾ ਨਹੀਂ ਜਿਸ ਲਈ ਇੱਕ ਮੈਡੀਕਲ ਬੋਰਡ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ