ਪੰਜਾਬ 'ਚ ਇੱਕ ਹੋਰ ਕੋਰੋਨਾ ਕੇਸ, ਗੜ੍ਹਸ਼ੰਕਰ ਤੋਂ 65 ਸਾਲਾ ਵਿਅਕਤੀ ਪੌਜ਼ੇਟਿਵ
ਏਬੀਪੀ ਸਾਂਝਾ | 02 Apr 2020 03:57 PM (IST)
ਪੰਜਾਬ 'ਚ ਕੋਰੋਨਾਵਾਇਰਸ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਗੜ੍ਹਸ਼ੰਕਰ ਦਾ ਇੱਕ 65 ਸਾਲਾ ਬਜ਼ੁਰਗ ਕੋਰੋਨਾ ਨਾਲ ਪੌਜ਼ੇਟਿਵ ਪਾਏ ਗਿਆ ਹੈ।
ਹੁਸ਼ਿਆਰਪੁਰ: ਪੰਜਾਬ 'ਚ ਕੋਰੋਨਾਵਾਇਰਸ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਗੜ੍ਹਸ਼ੰਕਰ ਦਾ ਇੱਕ 65 ਸਾਲਾ ਬਜ਼ੁਰਗ ਕੋਰੋਨਾ ਨਾਲ ਪੌਜ਼ੇਟਿਵ ਪਾਏ ਗਿਆ ਹੈ। ਇਸ ਤਾਜ਼ਾ ਮਾਮਲੇ ਨਾਲ ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 48 ਹੋ ਗਈ ਹੈ। ਹਰਜਿੰਦਰ ਸਿੰਘ ਕਾਲਾ ਵਾਸੀ ਪਿੰਡ ਪੈਂਸਰਾ, ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਕੋਰੋਨਾ ਪੌਜ਼ੇਟਿਵ ਪਾਇਆ ਗਿਆ ਹੈ। ਉਸ ਨੂੰ 29 ਮਾਰਚ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਦਾਖਲ ਕਰਵਾਇਆ ਗਿਆ ਸੀ। ਇੱਥੋਂ ਹੁਣ ਉਸ ਨੂੰ ਅੰਮ੍ਰਿਤਸਰ ਦੇ ਜੀਐਮਸੀ ਹਸਪਤਾਲ 'ਚ ਦਾਖਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਯੂਕੇ ਤੋਂ ਪਰਤੀ ਆਪਣੀ ਭੈਣ ਦੇ ਸੰਪਰਕ 'ਚ ਆਇਆ ਸੀ। ਸਿਹਤ ਵਿਭਾਗ ਵਲੋਂ ਉਨ੍ਹਾਂ ਦੇ ਪਿੰਡ ਵਿੱਚੋਂ ਹੁਣ 41 ਸੈਂਪਲ ਇੱਕਠੇ ਕੀਤੇ ਗਏ ਹਨ।