ਧੂਰੀ : ਪੰਜਾਬ ਦੇ ਕਿਸਾਨਾਂ ਦੀ ਹਾਲਤ ਕਿਸੇ ਤੋਂ ਵੀ ਲੁਕੀ ਹੋਈ ਨਹੀਂ ਹੈ। ਇਹ ਹੀ ਕਾਰਨ ਹੈ ਕਿ ਆਏ ਦਿਨ ਕਿਸਾਨ ਪੰਜਾਬ ਵਿੱਚ ਆਤਮ ਹੱਤਿਆ ਕਰ ਰਹੇ ਹਨ। ਅੱਜ ਫਿਰ ਜ਼ਿਲ੍ਹਾ ਸੰਗਰੂਰ ਦੇ ਧੂਰੀ ਵਿੱਚ ਕਿਸਾਨ ਨੇ ਕੀੜੇਮਾਰ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ ਹੈ। ਕਿਸਾਨ ਤੇ 30 ਲੱਖ ਦਾ ਬੈਂਕਾਂ ਦਾ ਕਰਜ਼ ਸੀ। ਉੱਥੇ ਹੀ ਆਪਣੇ ਪੁੱਤ ਦੀ ਮੌਤ ਦਾ ਦੁੱਖ ਨਾ ਸਹਿ ਸਕੀ ਮਾਂ ਦੀ ਵੀ ਮੌਤ ਹੋ ਗਈ।

 

 

 

 

ਦਰਅਸਲ ਮ੍ਰਿਤਕ ਕਿਸਾਨ ਜਲੌਰ ਸਿੰਘ ਉੱਤੇ ਬੈਂਕਾਂ ਦਾ 30 ਲੱਖ ਕਰਜ਼ਾ ਸੀ। ਇਸ ਕਾਰਨ ਹੀ ਲਗਾਤਾਰ ਪਰੇਸ਼ਾਨ ਰਹਿੰਦਾ ਸੀ। ਇਸ ਵਾਰ ਉਸ ਦੀ ਫ਼ਸਲ ਵੀ ਚੰਗੀ ਨਹੀਂ ਹੋਈ ਸੀ। ਇਸ ਕਾਰਨ ਉਹ ਹੋਰ ਦੁਖੀ ਹੋ ਗਿਆ ਅਤੇ ਕੀੜੇ ਮਾਰ ਦਵਾਈ ਖਾ ਲਈ। ਬਾਅਦ ਵਿੱਚ ਉਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ। ਪਰ ਰਸਤੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ। ਉਸ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੇ ਮਾਂ ਦੀ ਵੀ ਮੌਤ ਹੋ ਗਈ।

 

 

 

 

ਪਿੰਡ ਹੋਰ ਕਿਸਾਨਾਂ ਨੇ ਵੀ ਕਰਜ਼ ਨੂੰ ਹੀ ਜਲੌਰ ਸਿੰਘ ਦੀ ਆਤਮ ਹੱਤਿਆ ਦਾ ਕਾਰਨ ਦੱਸਿਆ ਹੈ। ਉਨ੍ਹਾਂ ਦੇ ਮ੍ਰਿਤਕ ਕਿਸਾਨਾਂ ਦਾ ਕਰਜ਼ ਮਾਫ਼ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦੀ ਗੱਲ ਆਖੀ ਹੈ।
ਦੂਜੇ ਪਾਸੇ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ਼ ਕਰ ਲਿਆ ਹੈ।