ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾਂ ਨੇ ਕਿਹਾ ਹੈ ਕਿ ਕਬੱਡੀ ਕੱਪ ਤੋਂ ਪਹਿਲਾਂ ਪੰਜਾਬ ਅੰਦਰ ਝਾਤੀ ਮਾਰ ਲੈਣੀ ਚਾਹੀਦੀ ਹੈ। ਜੋ ਦਲਿਤ ਪਰਿਵਾਰ ਬਿਨਾਂ ਪੈਨਸ਼ਨਾਂ ਤੇ ਬਿਨਾਂ ਆਰਥਿਕ ਮਦਦ ਤੋਂ ਬੈਠੇ ਹਨ, ਸਰਕਾਰ ਨੂੰ ਖ਼ਜਾਨੇ ਵਿੱਚੋਂ ਪਹਿਲਾਂ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।


ਸੰਧਵਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਪੰਜਾਬ ਦੀਆਂ ਆਰਥਿਕ ਤੌਰ ‘ਤੇ ਦਿੱਕਤਾਂ ਦੂਰ ਕਰਨ ਤੋਂ ਬਾਅਦ ਕਬੱਡੀ ਕੱਪ ਬਾਰੇ ਸੋਚਣਾ ਚਾਹੀਦਾ ਸੀ। ਖਿਡਾਰੀਆਂ ਲਈ ਜੇਕਰ ਕੁਝ ਕਰਨਾ ਹੈ ਤਾਂ ਸਰਕਾਰ ਨੂੰ ਉਨ੍ਹਾਂ ਨੂੰ ਨੌਕਰੀਆਂ ਤੇ ਸਕਾਲਰਸ਼ਿਪ ਦੇਣੀਆਂ ਚਾਹੀਦੀਆਂ ਹਨ।


ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਪਾਕਿਸਤਾਨ ਖ਼ਿਲਾਫ਼ ਕੁਝ ਹੋਰ ਬਿਆਨ ਦਿੰਦੇ ਤੇ ਇੰਗਲੈਂਡ ਜਾ ਕੇ ਕੁਝ ਹੋਰ। ਕੈਪਟਨ ਅਮਰਿੰਦਰ ਸਿੰਘ ਦਾ ਵਾਰ-ਵਾਰ ਪਾਕਿਸਤਾਨ ਲਈ ਬਿਆਨ ਬਦਲਣਾ ਸਮਝ ਤੋਂ ਬਾਹਰ ਹੈ।