ਪਟਿਆਲਾ: ਭਾਦਸੋਂ ਦੇ ਥਾਣੇਦਾਰ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਪਟਿਆਲਾ ਦੀ ਟੀਮ ਨੇ ਇਹ ਕਾਰਵਾਈ ਵੀਰਵਾਰ ਨੂੰ ਕੀਤੀ। ਥਾਣਾ ਭਾਦਸੋਂ ਦੇ ਮੁਖੀ ਅੰਮ੍ਰਿਤਪਾਲ ਸਿੰਘ (ਸਬ ਇੰਸਪੈਕਟਰ) ਇੱਕ ਵਿਅਕਤੀ ਕੋਲ਼ੋਂ 20 ਹਜ਼ਾਰ ਰੁਪਏ ਰਿਸ਼ਵਤ ਲੈ ਰਿਹਾ ਸੀ। ਵਿਜੀਲੈਂਸ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਇਹ ਗ੍ਰਿਫ਼ਤਾਰੀ ਪਟਿਆਲਾ ਸ਼ਹਿਰ ਦੇ ਕੋਲੰਬੀਆ ਏਸ਼ੀਆ ਹਸਪਤਾਲ ਦੇ ਨੇੜਿਓਂ ਹੋਈ।
ਹਾਸਲ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਤੋਂ ਪਹਿਲਾਂ ਹੀ ਦਸ ਹਜ਼ਾਰ ਰੁਪਏ ਲੈਣ ਵਾਲੇ ਥਾਣਾ ਭਾਦਸੋਂ ਦੇ ਏਐਸਆਈ ਗੁਰਸ਼ਰਨ ਸਿੰਘ ਸਮੇਤ ਥਾਣਾ ਮੁਖੀ ਖ਼ਿਲਾਫ਼ ਵਿਜੀਲੈਂਸ ਦੇ ਥਾਣਾ ਪਟਿਆਲਾ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਰਵਨੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਚਾਸਵਾਲ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ।
ਉਸ ਦਾ ਪਿਛਲੇ ਦਿਨੀਂ ਇੱਕ ਦੁਕਾਨਦਾਰ ਨਾਲ਼ ਝਗੜਾ ਹੋ ਗਿਆ ਸੀ, ਜਿਸ ਤਹਿਤ ਵਿਰੋਧੀ ਧਿਰ ਨੇ ਉਸ ਖ਼ਿਲਾਫ਼ ਕਰਾਸ ਕੇਸ ਦਰਜ ਕਰਵਾ ਦਿੱਤਾ ਸੀ ਪਰ ਉਸ ਵੱਲੋਂ ਦਰਜ ਕਰਵਾਏ ਗਏ ਕੇਸ ਵਿੱਚ ਧਾਰਾ 452 ਦਾ ਵਾਧਾ ਕਰਨ ਤੇ ਮੁਦੱਈ ਦੀ ਸਹਾਇਤਾ ਕਰਨ ਸਬੰਧੀ ਉਸ ਕੋਲ਼ੋਂ ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਤੇ ਏਐਸਆਈ ਗੁਰਸ਼ਰਨ ਸਿੰਘ ਨੇ 30 ਹਜ਼ਾਰ ਰੁਪਏ ਮੰਗੇ ਸਨ। ਇਸ ’ਚੋਂ ਦੋਵਾਂ ਨੇ ਦਸ ਹਜ਼ਾਰ ਰੁਪਏ ਬਤੌਰ ਰਿਸ਼ਵਤ ਪਹਿਲਾਂ ਹੀ ਹਾਸਲ ਕਰ ਲਏ ਸਨ।
ਬਾਕੀ ਦੇ 20 ਹਜ਼ਾਰ ਰੁਪਏ 29 ਨਵੰਬਰ ਨੂੰ ਪਟਿਆਲਾ ਵਿੱਚ ਕੋਲੰਬੀਆ ਹਸਪਤਾਲ ਨੇੜੇ ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਦੇਣੇ ਸਨ ਪਰ ਵਿਜੀਲੈਂਸ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਸੰਧੂ ਦੀ ਅਗਵਾਈ ਹੇਠਲੀ ਟੀਮ ਨੇ ਇਹ ਪੈਸੇ ਹਾਸਲ ਕਰਦਿਆਂ, ਥਾਣੇਦਾਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।
ਰਿਸ਼ਵਤ ਲੈਂਦਾ ਥਾਣੇਦਾਰ ਦਬੋਚਿਆ, ਝਗੜੇ ਦੇ ਕੇਸ 'ਚ ਲਈ ਸੀ ਰਿਸ਼ਵਤ
ਏਬੀਪੀ ਸਾਂਝਾ
Updated at:
29 Nov 2019 12:25 PM (IST)
ਭਾਦਸੋਂ ਦੇ ਥਾਣੇਦਾਰ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਪਟਿਆਲਾ ਦੀ ਟੀਮ ਨੇ ਇਹ ਕਾਰਵਾਈ ਵੀਰਵਾਰ ਨੂੰ ਕੀਤੀ। ਥਾਣਾ ਭਾਦਸੋਂ ਦੇ ਮੁਖੀ ਅੰਮ੍ਰਿਤਪਾਲ ਸਿੰਘ (ਸਬ ਇੰਸਪੈਕਟਰ) ਇੱਕ ਵਿਅਕਤੀ ਕੋਲ਼ੋਂ 20 ਹਜ਼ਾਰ ਰੁਪਏ ਰਿਸ਼ਵਤ ਲੈ ਰਿਹਾ ਸੀ। ਵਿਜੀਲੈਂਸ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਇਹ ਗ੍ਰਿਫ਼ਤਾਰੀ ਪਟਿਆਲਾ ਸ਼ਹਿਰ ਦੇ ਕੋਲੰਬੀਆ ਏਸ਼ੀਆ ਹਸਪਤਾਲ ਦੇ ਨੇੜਿਓਂ ਹੋਈ।
ਸੰਕੇਤਕ ਤਸਵੀਰ
- - - - - - - - - Advertisement - - - - - - - - -