ਚੰਡੀਗੜ੍ਹ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਾਸ਼ਟਰੀ ਕੱਬਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਪਾਕਿਸਤਾਨ ਦੀ ਟੀਮ ਵੀ ਹਿੱਸਾ ਲਵੇਗੀ। ਇਸ ਲਈ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਤੋਂ ਇਜਾਜ਼ਤ ਮੰਗੀ ਹੈ।
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਇੱਕ ਤੋਂ ਲੈ ਕੇ 10 ਦਸੰਬਰ ਤਕ ਟੂਰਨਾਮੈਂਟ ਕਰਵਾਏ ਜਾਣਗੇ। ਇਹ ਮੈਚ ਪੰਜਾਬ ਦੀਆਂ ਵੱਖ-ਵੱਖ ਥਾਂਵਾਂ ‘ਤੇ ਹੋਣਗੇ। ਇਸ ਟੂਰਨਾਮੈਂਟ ਦੀ ਓਪਨਿੰਗ ਸੁਲਤਾਨਪੁਰ ਲੋਧੀ ‘ਚ ਹੋਵੇਗੀ ਜਦਕਿ ਕਲੋਜ਼ਿੰਗ ਸੈਰੇਮਨੀ ਡੇਰਾ ਬਾਬਾ ਨਾਨਕ ‘ਚ ਹੋਵੇਗੀ।
ਇਸ ਤੋਂ ਇਲਾਵਾ ਸੋਢੀ ਨੇ ਕਿਹਾ ਕਿ ਤਿੰਨ ਦਸੰਬਰ ਨੂੰ ਅੰਮ੍ਰਿਤਸਰ ‘ਚ ਮੈਚ ਹੋਵੇਗਾ। 4 ਦਸੰਬਰ ਨੂੰ ਗੁਰੂ ਹਰਿਸਹਾਏ, 5 ਦਸੰਬਰ ਨੂੰ ਬਠਿੰਡਾ, 5 ਦਸੰਬਰ ਨੂੰ ਪਟਿਆਲਾ, 8 ਦਸੰਬਰ ਨੂੰ ਸ਼੍ਰੀ ਆਨਮਦਪੁਰ ਸਾਹਿਬ ‘ਚ ਮੈਚ ਕਰਵਾਏ ਜਾਣਗੇ।
ਮੰਤਰੀ ਨੇ ਦੱਸਿਆ ਕਿ ਇਸ ਟੂਰਨਾਮੈਂਟ ‘ਚ ਭਾਰਤ, ਇੰਗਲੈਂਡ, ਕੈਨੇਡਾ, ਯੂਐਸਏ, ਪਾਕਿਸਤਾਨ, ਆਸਟ੍ਰੇਲੀਆ, ਨਿਊਜ਼ੀਲੈਂਡ, ਸ਼੍ਰੀਲੰਕਾ, ਕੀਨੀਆ ਆਦਿ ਦੇਸ਼ਾਂ ਦੀ ਟੀਮਾਂ ਹਿੱਸਾ ਲੈਣਗੀਆਂ। ਉਧਰ ਪਾਕਿਸਤਾਨ ਦੀ ਟੀਮ ਬਾਰੇ ਜਲਦੀ ਹੀ ਫੈਸਲਾ ਲੈ ਲਿਆ ਜਾਵੇਗਾ। ਮੰਤਰੀ ਨੇ ਦੱਸਿਆ ਕਿ ਖੇਡ ਤੋਂ ਪਹਿਲਾਂ ਸਾਰੇ ਖਿਡਾਰੀਆਂ ਦਾ ਡੋਪ ਟੈਸਟ ਵੀ ਕਰਵਾਇਆ ਜਾਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਕੋਈ ਖਿਡਾਰੀ ਨਸ਼ਾ ਕਰਦਾ ਹੈ ਜਾਂ ਨਹੀਂ।
ਇਸ ਦੇ ਨਾਲ ਹੀ ਰਾਣਾ ਸੋਢੀ ਨੇ ਦੱਸਿਆ ਕਿ ਟੂਰਨਾਮੈਂਟ ‘ਚ ਜਿੱਤਣ ਵਾਲੀ ਪਹਿਲੀ ਟੀਮ ਨੂੰ 25 ਲੱਖ ਰੁਪਏ, ਦੂਜੀ ਟੀਮ ਨੂੰ 15 ਲੱਖ ਰੁਪਏ ਤੇ ਤੀਜੀ ਟੀਮ ਨੂੰ 10 ਲੱਖ ਰੁਪਏ ਦਿੱਤੇ ਜਾਣਗੇ।
ਪੰਜਾਬ 'ਚ ਕਬੱਡੀ ਖੇਡਣ ਆਏਗੀ ਪਾਕਿਸਤਾਨੀ ਟੀਮ?
ਏਬੀਪੀ ਸਾਂਝਾ
Updated at:
29 Nov 2019 01:27 PM (IST)
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਾਸ਼ਟਰੀ ਕੱਬਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਪਾਕਿਸਤਾਨ ਦੀ ਟੀਮ ਵੀ ਹਿੱਸਾ ਲਵੇਗੀ। ਇਸ ਲਈ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਤੋਂ ਇਜਾਜ਼ਤ ਮੰਗੀ ਹੈ।
- - - - - - - - - Advertisement - - - - - - - - -