ਗੋਦਾਮ ਦੇ ਸੁਪਰਵਾਈਜ਼ਰ ਮੁਤਾਬਕ ਰਾਤ 12 ਵਜੇ ਲਗਪਗ 20 ਤੋਂ 25 ਅਣਪਛਾਤੇ ਵਿਅਕਤੀ ਗੋਦਾਮ ਵਿੱਚ ਦਾਖ਼ਲ ਹੋਏ ਅਤੇ ਉੱਥੇ ਮੌਜੂਦ ਚੋਕੀਦਾਰਾਂ ਨੂੰ ਬੰਧਕ ਬਣਾ ਲਿਆ। ਇਸ ਤੋਂ ਬਾਅਦ ਉਨ੍ਹਾਂ 3 ਟਰੱਕ ਗੋਦਾਮ ਅੰਦਰ ਲਿਆਂਦੇ ਤੇ ਲਗਪਗ 3 ਵਜੇ ਤਕ ਟਰੱਕਾਂ ਅੰਦਰ ਕਰੀਬ 1500 ਬੋਰੀਆਂ ਕਣਕ ਲੱਦੀ ਤੇ ਫਰਾਰ ਹੋ ਗਏ।
ਸਵੇਰੇ 7 ਵਜੇ ਘਟਨਾ ਦੀ ਜਾਣਕਾਰੀ ਮਿਲਦਿਆਂ ਡੀਐਸਪੀ ਨਿਹਾਲ ਸਿੰਘ ਵਾਲਾ ਸੁਬੇਗ ਸਿੰਘ, ਡੀਐਸਪੀ ਹਰਿੰਦਰ ਡੋਡ ਤੇ ਸੀਆਈਏ ਇੰਚਾਰਜ ਕਿੱਕਰ ਸਿੰਘ ਮੌਕੇ ’ਤੇ ਪਹੁੰਚੇ। ਚੌਕੀਦਾਰਾਂ ਤੋਂ ਪੁੱਛਗਿੱਛ ਬਾਅਦ 20 ਤੋਂ 22 ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਗੋਦਾਮ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚੋਰਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।