ਚੰਡੀਗੜ੍ਹ: ਭਾਰਤੀ ਰੇਲਵੇ ਦੇ ਅਹਿਮ ਤੇ ਰੁੱਝੇ ਹੋਏ ਰੂਟ ਅੰਬਾਲਾ ਤੋਂ ਅੰਮ੍ਰਿਤਸਰ ਅੱਜ ਬੰਦ ਕੀਤਾ ਗਿਆ ਹੈ, ਜਿਸ ਕਾਰਨ ਨਾਲ ਹਜ਼ਾਰਾਂ ਮੁਸਾਫਰ ਖੱਜਲ ਖੁਆਰ ਹੋ ਰਹੇ ਹਨ। ਇਸ ਮਾਰਗ 'ਤੇ ਤਕਰੀਬਨ 84 ਰੇਲਾਂ ਨੂੰ ਰੱਦ ਕੀਤਾ ਗਿਆ ਹੈ ਅਤੇ ਕਈਆਂ ਦੇ ਰੂਟ ਵੀ ਬਦਲੇ ਗਏ ਹਨ।
ਰੇਲਵੇ ਤੋਂ ਮਿਲੀ ਜਾਣਕਾਰੀ ਅਨੁਸਾਰ ਰੇਲਵੇ ਵਿਭਾਗ ਦੀ ਅੰਬਾਲਾ ਡਿਵੀਜ਼ਨ ਅਧੀਨ ਆਉਂਦੇ ਸਾਧੂਗੜ੍ਹ ਅਤੇ ਸਰਾਏਬੰਜਾਰਾ ਰੇਲਵੇ ਸਟੇਸ਼ਨਾਂ ਨੇੜੇ ਇਸ ਮਾਰਗ ’ਤੇ ਬਣਾਏ ਜਾ ਰਹੇ ਜ਼ਮੀਨਦੋਜ਼ ਪੁਲਾਂ ਦੀ ਉਸਾਰੀ ਕਾਰਨ ਅਜਿਹਾ ਕੀਤਾ ਗਿਆ ਹੈ। ਰਾਜਪੁਰਾ ਰੇਲਵੇ ਸਟੇਸ਼ਨ ਮਾਸਟਰ ਅਸ਼ੋਕ ਆਰੀਆ ਨੇ ਦੱਸਿਆ ਕਿ 29 ਜੂਨ ਨੂੰ ਇੱਕ ਦਿਨ ਲਈ ਅੰਬਾਲਾ ਤੋਂ ਲੁਧਿਆਣਾ ਜਾਣ ਵਾਲੀ ਰੇਲ ਆਵਾਜਾਈ ਪ੍ਰਭਾਵਿਤ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਉਸਾਰੀ ਕਾਰਨ ਖੇਤਰ ਵਿੱਚੋਂ ਗੁਜ਼ਰਨ ਵਾਲੀਆਂ 84 ਮੇਲ ਤੇ ਐਕਸਪ੍ਰੈੱਸ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਵੇਗੀ। ਇਸੇ ਤਰ੍ਹਾਂ ਦੋ ਦਰਜਨ ਯਾਤਰੂ ਰੇਲ ਗੱਡੀਆਂ ਤੋਂ ਇਲਾਵਾ ਮਾਲ ਗੱਡੀਆਂ ਦੀ ਆਵਾਜਾਈ ਵੀ ਬੰਦ ਰਹੇਗੀ। ਆਰੀਆ ਨੇ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਕੁਝ ਮੇਲ ਅਤੇ ਐਕਸਪ੍ਰੈੱਸ ਰੇਲ ਗੱਡੀਆਂ ਨੂੰ ਬਦਲਵੇਂ ਮਾਰਗ ਤੋਂ ਲੰਘਾਉਣ ਦਾ ਪ੍ਰਬੰਧ ਕੀਤਾ ਗਿਆ ਹੈ।
ਅੰਬਾਲਾ-ਅੰਮ੍ਰਿਤਸਰ ਦਰਮਿਆਨ 80 ਤੋਂ ਵੱਧ ਰੇਲਾਂ ਰੱਦ
ਏਬੀਪੀ ਸਾਂਝਾ
Updated at:
29 Jun 2019 04:15 PM (IST)
ਭਾਰਤੀ ਰੇਲਵੇ ਦੇ ਅਹਿਮ ਤੇ ਰੁੱਝੇ ਹੋਏ ਰੂਟ ਅੰਬਾਲਾ ਤੋਂ ਅੰਮ੍ਰਿਤਸਰ ਅੱਜ ਬੰਦ ਕੀਤਾ ਗਿਆ ਹੈ, ਜਿਸ ਕਾਰਨ ਨਾਲ ਹਜ਼ਾਰਾਂ ਮੁਸਾਫਰ ਖੱਜਲ ਖੁਆਰ ਹੋ ਰਹੇ ਹਨ। ਇਸ ਮਾਰਗ 'ਤੇ ਤਕਰੀਬਨ 84 ਰੇਲਾਂ ਨੂੰ ਰੱਦ ਕੀਤਾ ਗਿਆ ਹੈ ਅਤੇ ਕਈਆਂ ਦੇ ਰੂਟ ਵੀ ਬਦਲੇ ਗਏ ਹਨ।
- - - - - - - - - Advertisement - - - - - - - - -