ਅੰਮ੍ਰਿਤਸਰ: ਐਸਟੀਐਫ ਦੀ ਹਿਰਾਸਤ ਵਿੱਚ ਮੰਗਲਵਾਰ ਨੂੰ ਪੰਜਾਬ ਪੁਲਿਸ ਦੇ ਏਐਸਆਈ ਦੀ ਮੌਤ ਅਜੇ ਬੁਝਾਰਤ ਬਣੀ ਹੋਈ ਹੈ। ਪੁਲਿਸ ਨੇ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਕਰਾਰ ਦੇ ਕੇ ਧਾਰਾ 176 ਸੀਆਰਪੀਸੀ ਤਹਿਤ ਕਾਰਵਾਈ ਕੀਤੀ ਹੈ। ਪੁਲਿਸ ਨੇ ਫ਼ਿਲਹਾਲ ਕਿਸੇ ਵੀ ਐਸਟੀਐਫ ਦੇ ਮੁਲਾਜ਼ਮ ਖਿਲਾਫ਼ ਕਾਰਵਾਈ ਨਹੀਂ ਕੀਤੀ। ਇਸ ਦੇ ਨਾਲ ਹੀ ਮਾਮਲੇ ਦੀ ਜੁਡੀਸ਼ਲ ਜਾਂਚ ਵੀ ਹੋਵੇਗੀ ਜਿਸ ਨੂੰ ਅੰਮ੍ਰਿਤਸਰ ਦੇ ਜੱਜ ਲੀਡ ਕਰਨਗੇ। ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਮੌਕੇ ਤੋਂ ਅਸਾਲਟ ਦੇ ਪੰਜ ਖੋਲ੍ਹ ਬਰਾਮਦ ਕੀਤੇ ਹਨ।
ਇਸ ਮਾਮਲੇ 'ਚ ਕਾਰਵਾਈ ਕਰਨ ਵਾਲੇ ਇੰਸਪੈਕਟਰ ਜਗਜੀਤ ਸਿੰਘ ਚਾਹਲ ਨੇ ਦੱਸਿਆ ਕਿ ਕੱਲ੍ਹ ਸਵੇਰੇ ਜਦੋਂ ਅਵਤਾਰ ਸਿੰਘ ਦਾ ਮਨ ਘਬਰਾਉਣ ਲੱਗਾ ਤਾਂ ਐਸਟੀਐਫ ਦੇ ਮੁਨਸ਼ੀ ਵਰਿਆਮ ਸਿੰਘ ਨੇ ਇਨਸਾਨੀਅਤ ਦੇ ਨਾਤੇ ਉਸ ਨੂੰ ਹਵਾਲਾਤ ਵਿੱਚੋਂ ਬਾਹਰ ਕੱਢਿਆ ਤੇ ਪਾਣੀ ਲੈਣ ਚਲਾ ਗਿਆ। ਇਸ ਪਿੱਛੋਂ ਉਸ ਦੇ ਦਫ਼ਤਰ ਵਿੱਚ ਪਈ ਅਸਾਲਟ ਰਾਈਫਲ ਚੁੱਕ ਕੇ ਏਐਸਆਈ ਅਵਤਾਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ।
ਏਐਸਆਈ ਅਵਤਾਰ ਸਿੰਘ ਤੇ ਏਐਸਆਈ ਜ਼ੋਰਾਵਰ ਸਿੰਘ ਨੂੰ ਐਸਟੀਐਫ ਨੇ 10 ਗ੍ਰਾਮ ਹੈਰੋਇਨ ਸਮੇਤ ਥਾਣਾ ਘਰਿੰਡਾ ਤੋਂ ਗ੍ਰਿਫਤਾਰ ਕੀਤਾ ਸੀ। ਦੋਵਾਂ ਨੂੰ ਐਸਟੀਐਫ ਦੀ ਕਸਟਡੀ ਵਿੱਚ ਰੱਖਿਆ ਗਿਆ ਸੀ। ਇੱਥੇ ਬੀਤੀ ਸਵੇਰ ਅਵਤਾਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਖਤਮ ਕਰ ਲਈ ਸੀ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਐਸਟੀਐਫ ਦੀ ਭੂਮਿਕਾ ਦੀ ਜਾਂਚ ਉੱਚ ਅਧਿਕਾਰੀ ਤੇ ਜੁਡੀਸ਼ੀਅਲ ਜਾਂਚ ਦੌਰਾਨ ਪਤਾ ਲੱਗੇਗੀ।
ਨਸ਼ਾ ਤਸਕਰੀ ਕੇਸ 'ਚ ਫੜੇ ਥਾਣੇਦਾਰ ਦੀ ਮੌਤ ਅਜੇ ਬੁਝਾਰਤ
ਏਬੀਪੀ ਸਾਂਝਾ
Updated at:
14 Aug 2019 02:11 PM (IST)
ਐਸਟੀਐਫ ਦੀ ਹਿਰਾਸਤ ਵਿੱਚ ਮੰਗਲਵਾਰ ਨੂੰ ਪੰਜਾਬ ਪੁਲਿਸ ਦੇ ਏਐਸਆਈ ਦੀ ਮੌਤ ਅਜੇ ਬੁਝਾਰਤ ਬਣੀ ਹੋਈ ਹੈ। ਪੁਲਿਸ ਨੇ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਕਰਾਰ ਦੇ ਕੇ ਧਾਰਾ 176 ਸੀਆਰਪੀਸੀ ਤਹਿਤ ਕਾਰਵਾਈ ਕੀਤੀ ਹੈ। ਪੁਲਿਸ ਨੇ ਫ਼ਿਲਹਾਲ ਕਿਸੇ ਵੀ ਐਸਟੀਐਫ ਦੇ ਮੁਲਾਜ਼ਮ ਖਿਲਾਫ਼ ਕਾਰਵਾਈ ਨਹੀਂ ਕੀਤੀ। ਇਸ ਦੇ ਨਾਲ ਹੀ ਮਾਮਲੇ ਦੀ ਜੁਡੀਸ਼ਲ ਜਾਂਚ ਵੀ ਹੋਵੇਗੀ ਜਿਸ ਨੂੰ ਅੰਮ੍ਰਿਤਸਰ ਦੇ ਜੱਜ ਲੀਡ ਕਰਨਗੇ। ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਮੌਕੇ ਤੋਂ ਅਸਾਲਟ ਦੇ ਪੰਜ ਖੋਲ੍ਹ ਬਰਾਮਦ ਕੀਤੇ ਹਨ।
- - - - - - - - - Advertisement - - - - - - - - -