ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 9 ਤੋਂ 15 ਦਸੰਬਰ ਤੱਕ ਮੁੜ ਤੋਂ ਪੰਜਾਬ ਵਿੱਚ ਪਾਰਟੀ ਲਈ ਪ੍ਰਚਾਰ ਕਰਨਗੇ। ਇਸ ਵਾਰ ਕੇਜਰੀਵਾਲ ਆਪਣਾ ਧਿਆਨ ਸੂਬੇ ਦੇ ਮਾਝਾ ਇਲਾਕੇ ਵਿੱਚ ਦੇਣਗੇ। ਇਸ ਕਰਕੇ  ਦੌਰੇ ਦੀ ਸ਼ੁਰਆਤ ਉਹ ਅੰਮ੍ਰਿਤਸਰ ਤੋਂ ਕੀਤੀ ਜਾ ਰਹੀ ਹੈ।  ਕੇਜਰੀਵਾਲ ਵੱਲੋਂ 14 ਨਵੰਬਰ ਨੂੰ ਸੂਬੇ ਦੇ ਮਾਲ ਮੰਤਰੀ ਮੰਤਰੀ ਬਿਕਰਮ ਮਜੀਠੀਆ ਦੇ ਹਲਕੇ ਵਿੱਚ ਰੈਲੀ ਕਰਨ ਦਾ ਪ੍ਰੋਗਰਾਮ ਵੀ ਹੈ। 11 ਦਸੰਬਰ ਨੂੰ ਲੁਧਿਆਣਾ ਵਿੱਚ ਬੇਈਮਾਨ ਭਜਾਓ , ਪੰਜਾਬ ਬਚਾਓ ਰੈਲੀ ਕੀਤੀ ਜਾਵੇਗੀ। ਇਹ ਰੈਲੀ ਬੈਂਸ ਭਰਾਵਾਂ ਵੱਲੋਂ ਕਰਵਾਈ ਜਾ ਰਹੀ ਹੈ।