ਅਗਲੇ ਮਹੀਨੇ ਦੀ ਧੀ ਦਾ ਵਿਆਹ, ਗੋਲੀ ਲੱਗਣ ਨਾਲ ਥਾਣੇਦਾਰ ਦੀ ਮੌਤ
ਏਬੀਪੀ ਸਾਂਝਾ | 15 Dec 2019 01:29 PM (IST)
ਪੰਜਾਬ ਪੁਲਿਸ ਦੇ ਥਾਣੇਦਾਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਹ ਘਟਨਾ ਪਿੰਡ ਕੋਟਲਾ ਨਿਹੰਗ ਵਿੱਚ ਏਐਸਆਈ ਦੇ ਘਰ ਹੀ ਵਾਪਰੀ। ਪਰਿਵਾਰ ਨੇ ਇਸ ਨੂੰ ਹਾਦਸਾ ਕਰਾਰ ਦਿੱਤਾ ਹੈ।
ਰੂਪਨਗਰ: ਪੰਜਾਬ ਪੁਲਿਸ ਦੇ ਥਾਣੇਦਾਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਹ ਘਟਨਾ ਪਿੰਡ ਕੋਟਲਾ ਨਿਹੰਗ ਵਿੱਚ ਏਐਸਆਈ ਦੇ ਘਰ ਹੀ ਵਾਪਰੀ। ਪਰਿਵਾਰ ਨੇ ਇਸ ਨੂੰ ਹਾਦਸਾ ਕਰਾਰ ਦਿੱਤਾ ਹੈ। ਪਰਿਵਾਰ ਮੁਤਾਬਕ ਏਐਸਆਈ ਦਲਜੀਤ ਸਿੰਘ ਡਿਊਟੀ ’ਤੇ ਜਾਣ ਲਈ ਤਿਆਰ ਹੋ ਰਿਹਾ ਸੀ। ਸਰਵਿਸ ਰਿਵਾਲਵਰ ਨੂੰ ਸਾਫ਼ ਕਰਨ ਮੌਕੇ ਅਚਾਨਕ ਗੋਲੀ ਚੱਲ ਪਈ ਜੋ ਉਨ੍ਹਾਂ ਦੇ ਕੰਨ ਉੱਪਰ ਲੱਗੀ। ਇਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਏਐਸਆਈ ਦਲਜੀਤ ਸਿੰਘ ਸ੍ਰੀ ਚਮਕੌਰ ਸਾਹਿਬ ਥਾਣੇ ਵਿੱਚ ਤਾਇਨਾਤ ਸੀ ਤੇ ਲੰਮਾ ਸਮਾਂ ਉਹ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਵੀ ਤਾਇਨਾਤ ਰਿਹਾ। ਦਲਜੀਤ ਸਿੰਘ ਦੀਆਂ ਦੋ ਲੜਕੀਆਂ ਤੇ ਇੱਕ ਲੜਕਾ ਹੈ। ਉਸ ਦੀ ਇੱਕ ਲੜਕੀ ਦਾ ਅਗਲੇ ਮਹੀਨੇ ਵਿਆਹ ਰੱਖਿਆ ਹੋਇਆ ਸੀ।