ਚੰਡੀਗੜ੍ਹ: ਪੰਜਾਬ 'ਚ ਪਿਛਲੇ 3 ਸਾਲਾਂ ਤੋਂ ਡਾ. ਅੰਬੇਡਕਰ ਪੋਸਟ ਮੈਟ੍ਰਿਕ ਵਜ਼ੀਫ਼ਾ ਯੋਜਨਾ ਦੇ ਲਾਭਪਾਤਰੀ ਐਸ.ਸੀ ਵਿਦਿਆਰਥੀਆਂ ਦੇ ਵਜ਼ੀਫ਼ੇ ਨਾ ਜਾਰੀ ਹੋਣ ਤੇ ਆਮ ਆਦਮੀ ਪਾਰਟੀ ਨੇ ਕੀਤਾ ਸਖ਼ਤ ਵਿਰੋਧ।'ਆਪ' ਨੇ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਨੂੰ ਦਲਿਤ ਵਿਰੋਧੀ ਜਮਾਤਾਂ ਕਿਹਾ।
'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਕੋਰ ਕਮੇਟੀ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਦੀ ਦਲਿਤ ਵਿਰੋਧੀ ਮਾਨਸਿਕਤਾ ਕਾਰਨ ਪਿਛਲੇ 2-3 ਸਾਲਾਂ ਤੋਂ ਇੱਕ ਲੱਖ ਤੋਂ ਵੱਧ ਐਸ.ਸੀ ਵਿਦਿਆਰਥੀ ਪੇਸ਼ੇਵਾਰਨਾ ਅਤੇ ਉੱਚ ਸਿੱਖਿਆ ਤੋਂ ਵਾਂਝੇ ਹੋ ਗਏ ਹਨ।
'ਆਪ' ਕੋਰ ਕਮੇਟੀ ਨੇ ਇਹ ਵੀ ਕਿਹਾ ਸਰਕਾਰੀ ਅੰਕੜੇ ਇਸ ਦੀ ਪੁਸ਼ਟੀ ਕਰਦੇ ਹਨ ਕਿ ਸਾਲ 2016-17 'ਚ ਸੂਬੇ ਦੇ ਇੰਜੀਨੀਅਰਿੰਗ, ਪਾਲੀਟੈਕਨਿਕ, ਹੋਮਿਓਪੈਥੀ, ਬੀ.ਐਡ., ਡਿਗਰੀ ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਕਰੀਬ 3.5 ਲੱਖ ਐਸ.ਸੀ ਵਿਦਿਆਰਥੀ ਪੜ੍ਹਦੇ ਸਨ, 2018-19 'ਚ ਇਹ ਗਿਣਤੀ ਕਰੀਬ 2.5 ਲੱਖ ਰਹਿ ਗਈ ਹੈ।
ਦੂਜੇ ਪਾਸੇ ਜੋ ਪੜਾਈ ਪੂਰੀ ਕਰ ਚੁੱਕੇ ਹਨ, ਉਨ੍ਹਾਂ 'ਚੋਂ ਬਹੁਤੇ ਡਿਗਰੀਆਂ/ਸਰਟੀਫਿਕੇਟਾਂ ਨੂੰ ਤਰਸ ਰਹੇ ਹਨ। ਕਿਉਂਕਿ ਸਰਕਾਰ ਵੱਲੋਂ ਉਨ੍ਹਾਂ ਵਿੱਦਿਅਕ ਅਦਾਰਿਆਂ ਨੂੰ ਸਕਾਲਰਸ਼ਿਪ ਯੋਜਨਾ ਦੇ ਬਣਦੇ ਵਜ਼ੀਫ਼ਾ ਫ਼ੰਡ ਹੀ ਜਾਰੀ ਨਹੀਂ ਕੀਤੇ ਗਏ।ਤਾਜ਼ਾ ਅੰਕੜਿਆਂ ਮੁਤਾਬਿਕ ਇਹ ਰਕਮ 400 ਕਰੋੜ ਤੋਂ ਵੱਧ ਬਣਦੀ ਹੈ।
'ਆਪ' ਵਿਧਾਇਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫਰਵਰੀ 2016 'ਚ ਡਾ. ਅੰਬੇਡਕਰ ਸਕਾਲਰਸ਼ਿਪ ਸਕੀਮ ਅਧੀਨ 307 ਕਰੋੜ ਰੁਪਏ ਸੂਬੇ ਦੇ ਸਰਕਾਰੀ ਅਤੇ ਨਿੱਜੀ ਅਦਾਰਿਆਂ ਨੂੰ ਜਾਰੀ ਕੀਤੇ ਸਨ, ਉਸ ਉਪਰੰਤ ਇਸ ਯੋਜਨਾ ਤਹਿਤ ਸਰਕਾਰ ਨੇ ਕੋਈ ਫ਼ੰਡ ਜਾਰੀ ਨਹੀਂ ਕੀਤਾ।
'ਆਪ' ਵਿਧਾਇਕਾਂ ਨੇ ਬਾਦਲ ਸਰਕਾਰ ਦੌਰਾਨ ਸਾਲ 2011-12 ਤੋਂ 2016-17 ਤੱਕ ਇਸ ਵਜ਼ੀਫ਼ਾ ਯੋਜਨਾ ਦੇ ਤਾਜ਼ਾ ਆਡਿਟ ਦੌਰਾਨ ਸਾਹਮਣੇ ਆਏ 50 ਕਰੋੜ ਰੁਪਏ ਦੇ ਫਰਜ਼ੀਵਾੜੇ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਘੁਟਾਲੇ 'ਚ ਸ਼ਾਮਲ ਅਧਿਕਾਰੀਆਂ ਅਤੇ ਸੰਬੰਧਿਤ ਕਾਲਜਾਂ 'ਤੇ ਸਖ਼ਤ ਕਾਰਵਾਈ ਹੋਵੇ, ਪਰੰਤੂ ਇਸ ਤਰਾਂ ਦੇ ਘਪਲਿਆਂ ਦੀ ਆੜ 'ਚ ਉਨ੍ਹਾਂ ਸਰਕਾਰੀ ਜਾਂ ਨਿੱਜੀ ਅਦਾਰਿਆਂ ਦੇ ਫ਼ੰਡ ਨਹੀਂ ਰੋਕੇ ਜਾਣੇ ਚਾਹੀਦੇ ਜੋ ਸਾਫ਼-ਸੁਥਰੇ ਅਤੇ ਪਾਰਦਰਸ਼ੀ ਹਨ।
ਵਜ਼ੀਫੇ ਦੇ ਬਕਾਏ ਦੀ ਅਦਾਇਗੀ ਨਾ ਹੋਣ ਕਾਰਨ ਲੱਖਾਂ ਐਸ.ਸੀ. ਵਿਦਿਆਰਥੀ ਸਿੱਖਿਆ ਤੋਂ ਵਾਂਝੇ: 'ਆਪ'
ਏਬੀਪੀ ਸਾਂਝਾ
Updated at:
14 Dec 2019 07:08 PM (IST)
ਪੰਜਾਬ 'ਚ ਪਿਛਲੇ 3 ਸਾਲਾਂ ਤੋਂ ਡਾ. ਅੰਬੇਡਕਰ ਪੋਸਟ ਮੈਟ੍ਰਿਕ ਵਜ਼ੀਫ਼ਾ ਯੋਜਨਾ ਦੇ ਲਾਭਪਾਤਰੀ ਐਸ.ਸੀ ਵਿਦਿਆਰਥੀਆਂ ਦੇ ਵਜ਼ੀਫ਼ੇ ਨਾ ਜਾਰੀ ਹੋਣ ਤੇ ਆਮ ਆਦਮੀ ਪਾਰਟੀ ਨੇ ਕੀਤਾ ਸਖ਼ਤ ਵਿਰੋਧ।'ਆਪ' ਨੇ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਨੂੰ ਦਲਿਤ ਵਿਰੋਧੀ ਜਮਾਤਾਂ ਕਿਹਾ।
- - - - - - - - - Advertisement - - - - - - - - -