ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ,
ਸਾਡੇ ਪਿਆਰੇ ਸਾਥੀ ਏਐਸਆਈ ਹਰਜੀਤ ਸਿੰਘ ਦੀ ਸਰਜਰੀ ਪ੍ਰਮਾਤਮਾ ਦੀ ਕਿਰਪਾ ਨਾਲ ਚੰਗੀ ਤਰ੍ਹਾਂ ਚੱਲੀ ਅਤੇ ਮੁਕੰਮਲ ਵੀ ਹੋਈ। ਸਾਨੂੰ ਅਜੇ ਵੀ ਅਗਲੇ 5 ਦਿਨਾਂ ਲਈ ਇੰਤਜ਼ਾਰ ਕਰਨਾ ਪਵੇਗਾ ਅਤੇ ਵੇਖਣਾ ਪਵੇਗਾ। ਡਾਇਰੈਕਟਰ ਪੀਜੀਆਈ ਅਤੇ ਉਨ੍ਹਾਂ ਦੀ ਡਾਕਟਰਾਂ ਦੀ ਟੀਮ ਦਾ ਦਿਲੋਂ ਧੰਨਵਾਦ ਜੋ ਸਾਰਾ ਦਿਨ ਖੜ੍ਹੇ ਰਹੇ। ਪੰਜਾਬ ਪੁਲਿਸ ਉਨ੍ਹਾਂ ਨੂੰ ਸਲਾਮ ਕਰਦੀ ਹੈ।-
ਦੱਸ ਦਈਏ ਕਿ ਅੱਜ ਸਨੌਰ ਰੋਡ 'ਤੇ ਵੱਡੀ ਸਬਜ਼ੀ ਮੰਡੀ ਦੇ ਬਾਹਰ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ ਸੀ, ਜਦ ਨਿਹੰਗ ਸਿੰਘਾਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ। ਅੱਜ ਐਤਵਾਰ ਸਵੇਰੇ ਕਰੀਬ 6 ਵਜੇ ਹੋਏ ਇਸ ਹਮਲੇ 'ਚ ਇਕ ਏਐਸਆਈ ਦਾ ਗੁੱਟ ਕੱਟ ਦਿੱਤਾ, ਜਦਕਿ ਥਾਣਾ ਇੰਚਾਰਜ ਬਿੱਕਰ ਸਿੰਘ ਤੇ ਇਕ ਹੋਰ ਕਰਮਚਾਰੀ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਗੁੱਟ ਕੱਟਣ ਨਾਲ ਜ਼ਖਮੀ ਹੋਏ ਏਐਸਆਈ ਨੂੰ ਗੰਭੀਰ ਹਾਲਤ 'ਚ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਸੀ।