ਅੰਮ੍ਰਿਤਸਰ : ਨੇੜਲੇ ਪਿੰਡ ਘਨੂਪੁਰ ਕਾਲੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਵਿੱਚ ਲੱਗੇ ਏ.ਟੀ.ਐਮ. ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਹੈ। ਲੁਟੇਰੇ ਕੱਲ੍ਹ ਦੇਰ ਰਾਤ ਬੈਂਕ ਵਿੱਚ ਵੜੇ ਤੇ ਬੈਂਕ ਵਿੱਚ ਲੱਗੇ ਏ.ਟੀ.ਐਮ. ਦੇ ਨਾਲ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਉੱਤੇ ਸਪ੍ਰੇਅ ਕਰਨ ਤੋਂ ਬਾਅਦ ਮਸ਼ੀਨ ਵਿੱਚ ਪਏ 6 ਲੱਖ 66 ਹਜ਼ਾਰ ਰੁਪਏ ਉਡਾ ਕੇ ਰਫੂ ਚੱਕਰ ਹੋ ਗਏ।

 

 

 

 

ਅੱਜ ਸਵੇਰੇ ਜਦੋਂ ਕਿਸੇ ਏ.ਟੀ.ਐਮ. ਮਸ਼ੀਨ ਟੁੱਟੀ ਹੋਈ ਵੇਖੀ ਤਾਂ ਬੈਂਕ ਕਰਮਚਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ। ਬੈਂਕ ਅਧਿਕਾਰਿਆਂ ਨੇ ਪੁਲਿਸ ਨੂੰ ਇਸ ਬਾਰੇ ਦੱਸਿਆ ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕੈਮਰੇ 'ਤੇ ਸਪਰੇ ਕਰਨ ਮਗਰੋਂ ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

 

 

ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।