ਚੰਡੀਗੜ੍ਹ: ਸ਼ਹਿਰ ਵਿੱਚ ਚੱਲ ਰਹੇ ਫਿਟਨੈਸ ਸੈਂਟਰ ਅੰਦਰ ਵੜ ਕੇ ਕੁਝ ਅਣਪਛਾਤੇ ਲੋਕਾਂ ਨੇ ਜਿਮ ਟਰੇਨਰ ਨੂੰ ਗੋਲੀਆਂ ਮਾਰ ਦਿੱਤੀਆਂ। ਪੁਲਿਸ ਮੁਤਾਬਕ ਇਹ ਘਟਨਾ ਮੰਗਲਵਾਰ ਸਵੇਰ 9.30 ਵਜੇ ਦੀ ਹੈ। ਜਦੋਂ ਜਿਮ ਟਰੇਨਰ ਅਖਿਲ 'ਤੇ ਕੁਝ ਲੋਕਾਂ ਨੇ ਫਾਇਰਿੰਗ ਕਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਏ।
ਸ਼ਹਿਰ ਦੇ ਸੈਕਟਰ-26 ਵਿੱਚ ਐਸ.ਸੀ.ਓ. ਨੰਬਰ 4 ਵਿੱਚ ਚੱਲ ਰਹੇ ਫਿਟਨੈਸ ਸੈਂਟਰ ਦੀ ਇਹ ਘਟਨਾ ਹੈ। ਵਾਰਦਾਤ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਪੁਲਿਸ ਕੰਟਰੋਲ ਰੂਮ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਦੇ ਬਾਅਦ ਪੁਲਿਸ ਜ਼ਖ਼ਮੀ ਟਰੇਨਰ ਨੂੰ ਪੀ.ਜੀ.ਆਈ. ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਪੰਜ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਦੋ ਗੋਲੀਆਂ ਟਰੇਨਰ ਤੇ ਢਿੱਡ ਵਿੱਚ ਲੱਗੀਆਂ ਤੇ ਤਿੰਨ ਫਾਇਰ ਹਵਾ ਵਿੱਚ ਨਿਕਲ ਗਏ।
ਹੁਣ ਤੱਕ ਦੀ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਫਾਇਰ ਕਰਨ ਵਾਲੇ ਦੋ ਮੁਲਜ਼ਮਾਂ ਵਿੱਚੋਂ ਇੱਕ ਨਵਾਂਗ੍ਰਾਮ ਦਾ ਰਹਿਣ ਵਾਲਾ ਹੈ ਤੇ ਦੂਜਾ ਸੈਕਟਰ-26 ਦਾ ਹੀ ਰਹਿਣ ਵਾਲਾ ਹੈ। ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਗੋਲੀ ਕਿਉਂ ਚਲਾਈ ਗਈ ਹੈ ਪਰ ਪੁਲਿਸ ਇਸ ਨੂੰ ਰਜਿੰਸ਼ ਮੰਨ ਕੇ ਹੀ ਜਾਂਚ ਕਰ ਰਹੀ ਹੈ।