ਜਲੰਧਰ: ਪਿੰਡ ਦੇ ਇੱਕ ਝਗੜੇ ਵਿੱਚ ਗਵਾਹੀ ਦੇਣ ਜਾ ਰਹੇ ਸੰਨੀ ਨਾਮ ਦੇ ਨੌਜਵਾਨ 'ਤੇ ਪੰਜ-ਛੇ ਨੌਜਵਾਨਾਂ ਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਨਜ਼ਦੀਕੀ ਪਿੰਡ ਨੂਰਪੁਰ ਦਾ ਰਹਿਣ ਵਾਲਾ ਸੰਨੀ ਆਪਣੇ ਮੋਟਰਸਾਈਕਲ 'ਤੇ ਕੋਰਟ ਜਾ ਰਿਹਾ ਸੀ। ਪਿੱਛੇ ਤੋਂ ਇੱਕ ਕਾਰ ਵਿੱਚ ਆਏ ਨੌਜਵਾਨਾਂ ਨੇ ਟੱਕਰ ਮਾਰ ਕੇ ਉਸ ਨੂੰ ਸੁੱਟ ਦਿੱਤਾ। ਇਸ ਤੋਂ ਬਾਅਦ ਹਥਿਆਰਾਂ ਨਾਲ ਹਮਲਾ ਕੀਤਾ। ਸੰਨੀ ਨੇ ਉੱਥੇ ਹੀ ਇੱਕ ਸਵੀਟ ਸ਼ਾਪ ਵਿੱਚ ਜਾ ਕੇ ਜਾਣ ਬਚਾਈ।

 

 

ਹਮਲਾਵਰ ਉਸ ਦਾ ਪਿੱਛਾ ਕਰਦੇ ਹੋਏ ਸਵੀਟ ਸ਼ਾਪ ਵਿੱਚ ਪਹੁੰਚ ਗਏ। ਜਦੋਂ ਲੋਕ ਇਕੱਠਾ ਹੋਏ ਤਾਂ ਹਮਲਾਵਰ ਉੱਥੋਂ ਭੱਜ ਗਏ। ਸਵੀਟ ਸ਼ਾਪ ਦਾ ਸੀ.ਸੀ.ਟੀ.ਵੀ. ਕੈਮਰਾ ਨਹੀਂ ਚੱਲ ਰਿਹਾ ਸੀ। ਸੰਨੀ ਦੇ ਦੋਸਤ ਦਾ ਕਹਿਣਾ ਹੈ ਕਿ ਉਸ 'ਤੇ 307 ਦਾ ਕੇਸ ਚੱਲ ਰਿਹਾ ਹੈ ਜਿਸ ਦਾ ਸਮਝੌਤਾ ਹੋ ਚੁੱਕਿਆ ਹੈ। ਉਹ ਪਿੰਡ ਦੇ ਇੱਕ ਝਗੜੇ ਵਿੱਚ ਗਵਾਹੀ ਦੇਣ ਜਾ ਰਿਹਾ ਸੀ।

 

 

 

ਪੁਲਿਸ ਸੰਨੀ ਦੇ ਹੋਸ਼ ਵਿੱਚ ਆਉਣ ਦਾ ਇੰਤਜਾਰ ਕਰ ਰਹੀ ਹੈ। ਬਿਆਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ