ਬਠਿੰਡਾ ‘ਚ ਕਾਨੂੰਨ ਵਿਵਸਥਾ ਸਵਾਲਾਂ ਦੇ ਘੇਰੇ ‘ਚ, ਥਾਣੇ ਅੰਦਰ ਵਿਅਕਤੀ ਨੇ ਕੀਤਾ ਹਮਲਾ
ਏਬੀਪੀ ਸਾਂਝਾ | 02 Sep 2019 11:02 AM (IST)
ਬਠਿੰਡਾ 'ਚ ਇੱਕ ਵਾਰ ਫੇਰ ਤੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਦੇਰ ਰਾਤ ਬਠਿੰਡਾ ਥਾਣਾ ਕੈਂਟ ਵਿੱਖੇ ਇੱਕ ਵਿਅਕਤੀ ਵੱਲੋਂ ਥਾਣੇ 'ਤੇ ਹਮਲਾ ਕੀਤਾ ਗਿਆ। ਜਿਸ ਦੇ ਚਲਦਿਆਂ ਪੁਲਿਸ ਅਧਿਕਾਰੀ ਦੇ ਕਮਰੇ ਦੀ ਵੀ ਭੰਨ ਤੋੜ ਕੀਤੀ ਗਈ।
ਬਠਿੰਡਾ: ਇੱਥੇ ਇੱਕ ਵਾਰ ਫੇਰ ਤੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਦੇਰ ਰਾਤ ਬਠਿੰਡਾ ਥਾਣਾ ਕੈਂਟ ਵਿੱਖੇ ਇੱਕ ਵਿਅਕਤੀ ਵੱਲੋਂ ਥਾਣੇ 'ਤੇ ਹਮਲਾ ਕੀਤਾ ਗਿਆ। ਜਿਸ ਦੇ ਚਲਦਿਆਂ ਪੁਲਿਸ ਅਧਿਕਾਰੀ ਦੇ ਕਮਰੇ ਦੀ ਵੀ ਭੰਨ ਤੋੜ ਕੀਤੀ ਗਈ। ਇਸ ਦੇ ਨਾਲ ਹੀ ਵਿਅਕਤੀ ਨੇ ਆਪਣੇ ਘਰ ਸੁੱਤੇ ਪਏ ਇੱਕ ਬਜ਼ੁਰਗ ਜੋੜੇ ‘ਤੇ ਕੁਹਾੜੀ ਨਾਲ ਹਮਲਾ ਕਰ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ‘ਚ ਛੱਡ ਨੋਜਵਾਨ ਫਰਾਰ ਹੋ ਗਿਆ ਹੈ। ਇਹ ਮਾਮਲਾ ਬਠਿੰਡਾ ਡੇ ਕਮਲਾ ਨਹਿਰੂ ਕਾਲੋਨੀ ਦਾ ਹੈ ਜਿੱਥੇ ਕੋਠੀ ਨੰਬਰ 142 ‘ਚ ਬਜ਼ੁਰਗ ਜੋੜਾ ਰਹਿ ਰਿਹਾ ਸੀ ਅਤੇ ਇਸ ਸਮੇਂ ਬਜ਼ੁਰਗ ਜੋੜਾ ਬਠਿੰਡਾ ਦੇ ਨਿਜੀ ਹਸਪਤਾਲ ‘ਚ ਦਾਖਲ ਹੈ।