ਨਵਾਂਸ਼ਹਿਰ: ਬੀਤੇ ਦਿਨ 6 ਸਾਲ ਦੇ ਬੱਚੇ ਦੇ ਕਤਲ ਦੇ ਮਾਮਲੇ ਨੂੰ ਸੁਲਝਾਉਂਦਿਆਂ ਪੁਲਿਸ ਨੇ 17 ਸਾਲਾ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਨਾਬਾਲਗ ਮੁਲਜ਼ਮ ਨੇ ਬੱਚੇ ਨਾਲ ਗਲਤ ਕੰਮ ਕਰਨ ਤੋਂ ਬਾਅਦ ਸਬੂਤ ਮਿਟਾਉਣ ਲਈ ਉਸ ਦਾ ਕਤਲ ਕਰ ਦਿੱਤਾ। ਇਸ ਦਾ ਖ਼ੁਲਾਸਾ ਲਾਸ਼ ਦੀ ਬਰਾਮਦਗੀ ਤੋਂ ਬਾਅਦ ਜਾਂਚ ਦੌਰਾਨ ਸੀਸੀਟੀਵੀ ਫੁਟੇਜ ਰਾਹੀਂ ਹੋਇਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਇਕਬਾਲ ਕੀਤਾ ਕਿ ਉਸ ਨੇ ਬੱਚੇ ਦੇ ਸਿਰ ‘ਤੇ ਇੱਟ ਮਾਰ-ਮਾਰ ਕੇ ਉਸ ਦੀ ਜਾਨ ਲਈ।
17 ਸਾਲਾ ਲੜਕੇ ਨੇ 6 ਸਾਲਾ ਮਾਸੂਮ ਨਾਲ ਦੁਸ਼ਕਰਮ ਕੀਤਾ। ਇਹ ਘਟਨਾ ਨਵਾਂਸ਼ਹਿਰ ਦੇ ਫੋਕਲ ਪੁਆਇੰਟ ਇਲਾਕੇ ਦੀ ਹੈ। ਮੁਲਜ਼ਮ ਨੇ ਹਵਸ ਮਿਟਾਉਣ ਤੋਂ ਬਾਅਦ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਪੁਲਿਸ ਅੱਗੇ ਆਪਣਾ ਜ਼ੁਰਮ ਕਬੂਲ ਲਿਆ ਹੈ।
ਦੱਸ ਦੇਈਏ 6 ਸਾਲਾ ਬੱਚਾ ਸ਼ੁੱਕਰਵਾਰ ਬਾਅਦ ਦੁਪਹਿਰ ਲਾਪਤਾ ਹੋਇਆ ਸੀ। ਸ਼ਨੀਵਾਰ ਫੋਕਲ ਪੁਆਇੰਟ ਨੇੜਿਓਂ ਬੱਚੇ ਦੀ ਲਾਸ਼ ਮਿਲੀ। ਬੱਚੇ ਦੇ ਸਿਰ 'ਤੇ ਇੱਟ ਨਾਲ ਵਾਰ ਕਰਕੇ ਉਸ ਨੂੰ ਜਾਨੋਂ ਮਾਰਿਆ ਗਿਆ। ਪੁਲਿਸ ਨੇ ਸੀਸੀਟੀਵੀ ਫੁਟੇਜ਼ ਦੀ ਮਦਦ ਨਾਲ ਇਹ ਕੇਸ ਸੁਲਝਾਇਆ। ਸੀਸੀਟੀਵੀ ਫੁਟੇਜ਼ ਵਿੱਚ ਮੁਲਜ਼ਮ ਬੱਚੇ ਨੂੰ ਘਸੀਟਦਾ ਹੋਇਆ ਨਜ਼ਰ ਆ ਰਿਹਾ ਸੀ।