ਅਕਾਲੀ ਲੀਡਰ ਬੱਬੇਹਾਲੀ ਦੇ ਪੁੱਤਰ 'ਤੇ ਜਾਨਲੇਵਾ ਹਮਲਾ
ਏਬੀਪੀ ਸਾਂਝਾ | 31 Oct 2017 02:10 PM (IST)
ਗੁਰਦਾਸਪੁਰ: ਗੁਰਦਾਸਪੁਰ ਹਲਕੇ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਪੁੱਤਰ ਅਮਰਜੋਤ ਬੱਬੇਹਾਲੀ 'ਤੇ ਜਾਨਲੇਵਾ ਹਮਲਾ ਹੋਇਆ ਹੈ। ਅਮਰਜੋਤ ਆਪਣੇ ਪਿੰਡ ਬੱਬੇਹਾਲੀ ਦਾ ਸਰਪੰਚ ਵੀ ਹੈ। ਉਹ ਅੱਜ ਸਵੇਰ ਆਪਣੇ ਸਾਥੀਆਂ ਨਾਲ ਕਿਤੇ ਜਾ ਰਿਹਾ ਸੀ ਕਿ ਪਿੰਡ ਵਿੱਚ ਹੀ ਕੁਝ ਅਣਪਛਾਤੇ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਬੱਬੇਹਾਲੀ ਸਮੇਤ ਕੁੱਲ 3 ਲੋਕ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਮੁੱਢਲੀ ਜਾਣਕਾਰੀ ਤੋਂ ਇਹ ਪਤਾ ਲੱਗਾ ਹੈ ਕਿ ਹਮਲਾਵਰ ਵੀ ਬੱਬੇਹਾਲੀ ਦੇ ਪਿੰਡ ਦੇ ਹੀ ਸਨ। ਹਮਲਾਵਰਾਂ ਨੇ ਵਾਰ ਕਰਨ ਲਈ ਤੇਜ਼ਧਾਰ ਹਥਿਆਰ ਦੀ ਵਰਤੋਂ ਕੀਤੀ ਹੈ। ਲੋਕਾਂ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਗੋਲੀਆਂ ਚਲਾਉਣ ਦੀ ਆਵਾਜ਼ ਵੀ ਸੁਣਾਈ ਦਿੱਤੀ ਸੀ।