ਮਾਝੇ 'ਚ ਇੱਕ ਹੋਰ ਥਾਣੇਦਾਰ ਨੂੰ ਕੁਟਾਪਾ, ਨਸ਼ਿਆਂ ਦੀ ਸੂਹ ਮਿਲਣ 'ਤੇ ਮਾਰਿਆ ਸੀ ਛਾਪਾ
ਏਬੀਪੀ ਸਾਂਝਾ | 19 Sep 2019 11:51 AM (IST)
ਮਾਝੇ ਵਿੱਚ ਇੱਕ ਹੋਰ ਥਾਣੇਦਾਰ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸੁਜਾਨਪੁਰ ਦੀ ਆਬਾਦੀ ਕੈਲਾਸ਼ਪੁਰ ਵਿੱਚ ਸ਼ਰਾਬ ਵੇਚਣ ਦੀ ਸੂਚਨਾ ਮਿਲਣ ’ਤੇ ਛਾਪਾ ਮਾਰਨ ਗਏ ਐਕਸਾਈਜ਼ ਵਿਭਾਗ ਦੇ ਏਐਸਆਈ ਕੁਲਦੀਪ ਰਾਜ ਦੀ ਕੁਝ ਵਿਅਕਤੀਆਂ ਨੇ ਕੁੱਟਮਾਰ ਕੀਤੀ ਤੇ ਵਰਦੀ ਪਾੜ ਦਿੱਤੀ। ਇਸ ਤੋਂ ਪਹਿਲਾਂ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਚੋਗਾਵਾਂ ਵਿੱਚ ਸਬ ਇੰਸਪੈਕਟਰ ਨਾਲ ਕੁੱਟਮਾਰ ਕੀਤੀ ਗਈ ਸੀ। ਉਹ ਵੀ ਪੁਲਿਸ ਟੀਮ ਨਾਲ ਨਸ਼ਾ ਤਸਕਰੀ ਦੇ ਸੂਹ ਮਿਲਣ 'ਤੇ ਛਾਪਾ ਮਾਰਨ ਗਏ ਸੀ।
ਫ਼ਾਈਲ ਤਸਵੀਰ
ਪਠਾਨਕੋਟ: ਮਾਝੇ ਵਿੱਚ ਇੱਕ ਹੋਰ ਥਾਣੇਦਾਰ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸੁਜਾਨਪੁਰ ਦੀ ਆਬਾਦੀ ਕੈਲਾਸ਼ਪੁਰ ਵਿੱਚ ਸ਼ਰਾਬ ਵੇਚਣ ਦੀ ਸੂਚਨਾ ਮਿਲਣ ’ਤੇ ਛਾਪਾ ਮਾਰਨ ਗਏ ਐਕਸਾਈਜ਼ ਵਿਭਾਗ ਦੇ ਏਐਸਆਈ ਕੁਲਦੀਪ ਰਾਜ ਦੀ ਕੁਝ ਵਿਅਕਤੀਆਂ ਨੇ ਕੁੱਟਮਾਰ ਕੀਤੀ ਤੇ ਵਰਦੀ ਪਾੜ ਦਿੱਤੀ। ਇਸ ਤੋਂ ਪਹਿਲਾਂ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਚੋਗਾਵਾਂ ਵਿੱਚ ਸਬ ਇੰਸਪੈਕਟਰ ਨਾਲ ਕੁੱਟਮਾਰ ਕੀਤੀ ਗਈ ਸੀ। ਉਹ ਵੀ ਪੁਲਿਸ ਟੀਮ ਨਾਲ ਨਸ਼ਾ ਤਸਕਰੀ ਦੇ ਸੂਹ ਮਿਲਣ 'ਤੇ ਛਾਪਾ ਮਾਰਨ ਗਏ ਸੀ। ਤਾਜ਼ਾ ਘਟਨਾ ਵਿੱਚ ਏਐਸਆਈ ਕੁਲਦੀਪ ਰਾਜ ਨੂੰ ਸੁਜਾਨਪੁਰ ਵਿੱਚ ਕੁੱਟਿਆ ਗਿਆ। ਥਾਣੇਦਾਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਨੌਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚ ਲਾਡੀ, ਸੰਨੀ, ਭਾਗਾ, ਖੱਬੂ, ਅਸ਼ੋਕਾ ਤੇ ਚਾਰ ਅਣਪਛਾਤੇ ਸ਼ਾਮਲ ਹਨ। ਅਜੇ ਸਾਰੇ ਮੁਲਜ਼ਮ ਫ਼ਰਾਰ ਹਨ। ਦੂਜੇ ਪਾਸੇ ਕੁੱਟਮਾਰ ਕਰਨ ਵਾਲੇ ਪਰਿਵਾਰ ਦਾ ਕਹਿਣਾ ਹੈ ਕਿ ਬੀਤੀ ਰਾਤ 8.30 ਵਜੇ ਦੇ ਕਰੀਬ ਏਐਸਆਈ ਕੁਲਦੀਪ ਰਾਜ 10 ਵਿਅਕਤੀਆਂ ਸਮੇਤ ਉਨ੍ਹਾਂ ਦੇ ਘਰ ਆਇਆ ਤੇ ਕਹਿਣ ਲੱਗਿਆ ਕਿ ਘਰ ਦੀ ਤਲਾਸ਼ੀ ਲੈਣੀ ਹੈ। ਉਨ੍ਹਾਂ ਨੇ ਘਰ ਦੀ ਤਲਾਸ਼ੀ ਲਈ ਤਾਂ ਸ਼ਰਾਬ ਜਾਂ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ। ਇਸ ਮਗਰੋਂ ਜਦੋਂ ਘਰ ਦੇ ਮੈਂਬਰਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਐਕਸਾਈਜ਼ ਟੀਮ ਦੇ ਮੁਲਾਜ਼ਮਾਂ ਨੇ ਪਰਿਵਾਰ ਦੇ ਮੈਂਬਰਾਂ ਨਾਲ ਕਥਿਤ ਕੁੱਟਮਾਰ ਕੀਤੀ। ਇਸ ਦੌਰਾਨ ਉਸ ਦੇ ਬੇਟੇ ਮਹੇਸ਼ ਕੁਮਾਰ, ਦਰਸ਼ਨਾ ਦੇਵੀ, ਅੰਜੂ ਬਾਲਾ, ਮੰਜੂ ਬਾਲਾ, ਪਰਮਜੀਤ ਤੇ ਬੱਚੇ ਪ੍ਰਵੇਸ਼ ਨੂੰ ਸੱਟਾਂ ਵੱਜੀਆਂ। ਇਸ ਦੀ ਸ਼ਿਕਾਇਤ ਉਨ੍ਹਾਂ ਸੁਜਾਨਪੁਰ ਥਾਣੇ ਵਿੱਚ ਕੀਤੀ ਹੈ।