ਅਬੋਹਰ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਾਊਥ ਐਵੇਨਿਊ ਸਥਿਤ ਕੋਠੀ ਉੱਤੇ ਹਮਲਾ ਹੋਣ ਦੀ ਖ਼ਬਰ ਹੈ। ਸੂਤਰਾਂ ਮੁਤਾਬਕ ਉਨ੍ਹਾਂ ਦੀ ਕੋਠੀ ਉੱਤੇ ਪਥਰਾਅ ਕੀਤਾ ਗਿਆ ਹੈ ਤੇ ਪੈਟਰੋਲ ਬੰਬ ਸੁੱਟਿਆ ਗਿਆ ਹੈ। ਉਂਝ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ।
ਪੁਲਿਸ ਨੇ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਰਮੇਸ਼ ਸੋਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਜਦੋਂ ਇਹ ਘਟਨਾ ਵਾਪਰੀ, ਉਦੋਂ ਸੋਨੀ ਨਸ਼ੇ ਵਿੱਚ ਸੀ। ਯਾਦ ਰਹੇ ਰਮੇਸ਼ ਸੋਨੀ ਦੀ ਪਤਨੀ ਨੇ ਅਬੋਹਰ ’ਚ ਨਗਰ ਕੌਂਸਰ ਦੀ ਚੋਣ ਲੜਨ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਸਨ ਜੋ ਰੱਦ ਹੋ ਗਏ ਸੀ।
ਸੂਤਰਾਂ ਮੁਤਾਬਕ ਉਦੋਂ ਵੀ ਰਮੇਸ਼ ਸੋਨੀ ਨੇ ਜਾਖੜ ਨੂੰ ਕਾਫ਼ੀ ਬੁਰਾ-ਭਲਾ ਆਖਿਆ ਸੀ। ਉਸ ਨੇ ਇਸ ਬਾਰੇ ਪਟੀਸ਼ਨ ਵੀ ਦਾਇਰ ਕੀਤੀ ਸੀ। ਸੂਤਰਾਂ ਮੁਤਾਬਕ 'ਆਪ' ਲੀਡਰ ਵੱਲੋਂ 15 ਮਿੰਟਾਂ ਦੀ ਹਰਕਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ।
ਜਾਖੜ ਦੀ ਕੋਠੀ 'ਤੇ ਪੈਟਰੋਲ ਬੰਬ ਨਾਲ ਹਮਲਾ
ਏਬੀਪੀ ਸਾਂਝਾ
Updated at:
16 Aug 2019 03:17 PM (IST)
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਾਊਥ ਐਵੇਨਿਊ ਸਥਿਤ ਕੋਠੀ ਉੱਤੇ ਹਮਲਾ ਹੋਣ ਦੀ ਖ਼ਬਰ ਹੈ। ਸੂਤਰਾਂ ਮੁਤਾਬਕ ਉਨ੍ਹਾਂ ਦੀ ਕੋਠੀ ਉੱਤੇ ਪਥਰਾਅ ਕੀਤਾ ਗਿਆ ਹੈ ਤੇ ਪੈਟਰੋਲ ਬੰਬ ਸੁੱਟਿਆ ਗਿਆ ਹੈ। ਉਂਝ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ।
- - - - - - - - - Advertisement - - - - - - - - -