ਨਵੀਂ ਦਿੱਲੀ: ਦਿੱਲੀ ਦੇ ਨਾਂਗਲੋਈ ਤੋਂ ਬੱਬਰ ਖਾਲਸਾ ਦੇ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਦੀ ਸਟੇਟ ਆਪ੍ਰੇਸ਼ਨ ਸੇਲ ਨੇ ਇਹ ਕਾਮਯਾਬੀ ਹਾਸਲ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਅੱਤਵਾਦੀ ਹਰਚਰਣ ਸਿੰਘ ਕਾਫੀ ਲੰਬੇ ਸਮੇਂ ਤੋਂ ਚੋਰੀ ਛਿੱਪੇ ਤਰੀਕੇ ਨਾਲ ਖਾਲਿਸਤਾਨ ਦੇ ਪ੍ਰਚਾਰ ‘ਚ ਲੱਗਿਆ ਹੋਇਆ ਸੀ।