ਹੁਸ਼ਿਆਪੁਰ: ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੂੰ ਉਨ੍ਹਾਂ ਦੀ ਹੀ ਭਾਸ਼ਾ ਵਿੱਚ ਜਵਾਬ ਦੇਣ ਦੇ ਰਣਨੀਤੀ ਉਲੀਕੀ ਹੈ। ਹੁਣ ਤੱਕ ਅਕਾਲੀ ਲੀਡਰ 'ਆਪ' ਲੀਡਰਾਂ ਖਿਲਾਫ ਕੇਸ ਦਰਜ ਕਰਵਾ ਰਹੇ ਸਨ ਪਰ ਹੁਣ 'ਆਪ' ਨੇ ਵੀ ਅਕਾਲੀ ਲੀਡਰਾਂ ਨੂੰ ਕਾਨੂੰਨੀ ਦਾਅ-ਪੇਚਾਂ ਵਿੱਚ ਉਲਝਾਉਣਾ ਸ਼ੁਰੂ ਕਰ ਦਿੱਤਾ ਹੈ।

 

 

ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਕੇਸ ਦਰਜ ਕਰਵਾਇਆ ਹੈ। ਪਾਰਟੀ ਦੇ ਚੱਬੇਵਾਲ ਤੋਂ ਸੈਕਟਰ ਮੀਡੀਆ ਇੰਚਾਰਜ ਡਾ. ਕੁਲਵੰਤ ਸਿੰਘ ਨੇ ਇੱਥੋਂ ਦੀ ਅਦਾਲਤ ਵਿੱਚ ਮੁੱਖ ਮੰਤਰੀ ਬਾਦਲ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਤਹਿਤ ਕੇਸ ਦਾਇਰ ਕੀਤਾ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 5 ਅਗਸਤ ਨੂੰ ਰੱਖੀ ਹੈ।

 

 

ਡਾ. ਕੁਲਵੰਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਮਾਈ ਭਾਗੋ ਸਕੀਮ ਤਹਿਤ ਜਿਹੜੇ ਸਾਈਕਲ ਵਿਦਿਆਰਥਣਾਂ ਨੂੰ ਦਿੱਤੇ ਗਏ, ਉਨ੍ਹਾਂ ਦੀ ਟੋਕਰੀ ’ਤੇ ਬਾਦਲ ਨੇ ਆਪਣੀ ਫੋਟੋ ਲਵਾਈ ਹੋਈ ਹੈ ਤੇ ਮਾਈ ਭਾਗੋ ਦਾ ਨਾਂ ਚੇਨ ਕਵਰ ’ਤੇ ਲਿਖਵਾਇਆ ਹੈ। ਅਜਿਹਾ ਕਰ ਕੇ ਬਾਦਲ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।