ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਫਿਰ ਬਿਮਾਰ ਹੋ ਗਏ ਹਨ। ਸਿਹਤ ਠੀਕ ਨਾ ਹੋਣ ਕਰਕੇ ਆਪਣੇ ਪਹਿਲੇ ਤੈਅ ਸਾਰੇ ਰੁਝੇਵੇਂ ਤੇ ਮੀਟਿੰਗਾਂ ਰੱਦ ਕਰ ਦਿੱਤੀਆਂ। ਉਹ ਪਿਛਲੇ ਸਮੇਂ ਦੌਰਾਨ ਤੀਜੀ ਵਾਰ ਬਿਮਾਰ ਪਏ ਹਨ। ਬੁਢਾਪੇ ਕਾਰਨ ਉਨ੍ਹਾਂ ਹੀ ਸਿਹਤ ਅਕਸਰ ਠੀਕ ਨਹੀਂ ਰਹਿੰਦੀ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਡਾਕਟਰਾਂ ਵੱਲੋਂ ਬਾਦਲ ਦਾ ਮੁਆਇਨਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਰਾਮ ਕਰਨ ਤੇ ਸਫਰ ਨਾ ਕਰਨ ਦੀ ਸਲਾਹ ਦਿੱਤੀ। ਬਾਦਲ ਭਲਕੇ ਆਪਣਾ ਡਾਕਟਰੀ ਮੁਆਇਨਾ ਕਰਵਾਉਣ ਲਈ ਸਵੇਰੇ ਪੀ.ਜੀ.ਆਈ.ਐਮ.ਈ.ਆਰ ਜਾਣਗੇ। ਗੌਰਤਲਬ ਹੈ ਕਿ ਬਾਦਲ ਨੇ ਆਰ.ਐਸ.ਐਸ ਦੇ ਆਗੂ ਬ੍ਰਿਗੇਡੀਅਰ (ਸੇਵਾ ਮੁਕਤ) ਜਗਦੀਸ਼ ਗਗਨੇਜਾ ਦੀ 'ਰਸਮ ਪਗੜੀ' ਵਿੱਚ ਸ਼ਾਮਲ ਹੋਣ ਲਈ ਅੱਜ ਜਲੰਧਰ ਜਾਣਾ ਸੀ ਪਰ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਉਨ੍ਹਾਂ ਨੇ ਆਖਰੀ ਮੌਕੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ।