ਜਲੰਧਰ : ਆਮ ਆਦਮੀ ਪਾਰਟੀ ਤੋਂ ਸਸਪੈਂਡ ਕੀਤੇ ਗਏ ਐਮ.ਪੀ. ਧਰਮਵੀਰ ਗਾਂਧੀ ਨੇ ਕੇਜਰੀਵਾਲ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਗਾਂਧੀ ਨੇ ਕਿਹਾ ਕਿ ਕੇਜਰੀਵਾਲ ਨੇ ਲੋਕਾਂ ਦੀਆਂ ਭਾਵਨਾਵਾਂ ਦਾ ਕਤਲ ਕੀਤਾ ਹੈ। ਜੇ.ਪੀ. ਮੂਵਮੈਂਟ ਤੋਂ ਬਾਅਦ ਲੋਕਾਂ ਨੇ ਰਾਜਨੀਤੀ ਲਈ ਕੇਜਰੀਵਾਲ ਵਿੱਚ ਝਲਕ ਵੇਖੀ ਪਰ ਕੇਜਰੀਵਾਲ ਨੇ ਉਸ ਦਾ ਕਤਲ ਕੀਤਾ। ਸਵਰਾਜ ਛੱਡਿਆ, ਹਾਈਕਮਾਂਡ ਕਲਚਰ ਲਿਆਂਦਾ, ਟਰਾਂਸਪੇਰੈਸੀ ਛੱਡੀ, ਇੰਟਰਾ ਪਾਰਟੀ ਟਰਾਂਸਪੇਰੈਸੀ ਛੱਡੀ। ਇਸ ਲਈ ਉਸ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਾਰਪੋਰੇਟ ਮਾਡਲ 'ਤੇ ਚੱਲਦੀ ਹੈ। ਸਿਰਫ ਝਾੜੂ ਤੇ ਕੇਜਰੀਵਾਲ ਨੂੰ ਹੀ ਬ੍ਰਾਂਡ ਬਣਾਇਆ ਗਿਆ ਹੈ। ਗਾਂਧੀ ਨੇ ਇਹ ਵੀ ਕਿਹਾ ਕਿ 'ਆਪ' ਦੇ ਆਬਜਰਵਰ ਪੇਡ ਹਨ। ਪਹਿਲੇ ਦਿਨ ਤੋਂ ਹੀ ਉਨ੍ਹਾਂ ਨੂੰ ਤਨਖਾਹ ਮਿਲਦੀ ਹੈ।

ਪੰਜਾਬ ਲੀਡਰਸ਼ਿਪ ਨੂੰ ਤੋੜਿਆ ਗਿਆ ਤੇ ਉਨ੍ਹਾਂ ਤੋਂ ਰਾਜਨੀਤੀ ਖੋਹੀ ਗਈ। ਗਾਂਧੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਗਲਤ ਉਮੀਦਵਾਰ ਅਕਾਲੀ ਦਲ ਲਈ ਜ਼ਮੀਨ ਤਿਆਰ ਕਰ ਰਹੇ ਹਨ।