ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲੁਧਿਆਣਾ ਕਾਰਪੋਰੇਸ਼ਨ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ 38 ਉਮੀਦਵਾਰਾਂ ਦੀ ਸੂਚੀ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਅੱਜ ਜਿਹਨਾਂ ਪਾਰਟੀ ਦੇ ਆਗੂਆਂ ਨੂੰ ਉਮੀਦਵਾਰ ਬਣਾਇਆ ਗਿਆ ਹੈ ਉਹਨਾਂ 'ਚ ਵਾਰਡ ਨੰਬਰ 4 ਤੋਂ ਸੁਖਵਿੰਦਰ ਸਿੰਘ, ਵਾਰਡ ਨੰਬਰ 19 ਤੋਂ ਰਾਜਵਿੰਦਰ ਕੌਰ ਢਿੱਲੋਂ, ਵਾਰਡ ਨੰਬਰ 21 ਤੋਂ ਸ਼ੁਸ਼ਮਾ ਮੇਹਨ , ਵਾਰਡ ਨੰਬਰ 29  ਤੋਂ ਪ੍ਰਭਜੋਤ ਕੌਰ, ਵਾਰਡ ਨੰਬਰ 30  ਤੋਂ ਜਸਪਾਲ ਸਿੰਘ ਗਿਆਸਪੁਰਾ, ਵਾਰਡ ਨੰਬਰ 32   ਤੋਂ ਅੰਗਰੇਜ਼ ਸਿੰਘ ਚੋਹਲਾ, ਵਾਰਡ ਨੰਬਰ 67 ਤੋਂ ਉਪਿੰਦਰ ਕੌਰ , ਵਾਰਡ ਨੰਬਰ 78 ਤੋਂ ਅੰਗਰੇਜ਼ ਸਿੰਘ ਸੰਧੂ, ਵਾਰਡ ਨੰਬਰ 88 ਤੋਂ ਦੀਪਕ ਸ਼ਰਮਾ ਹਨ।