ਹਾਦਸੇ ਤੋਂ ਬਾਅਦ ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਇਹ ਬਾਦਲ ਪਰਿਵਾਰ ਦੀ ਬੱਸ ਹੈ ਤਾਂ ਉਨ੍ਹਾਂ ਬੱਸ ਨੂੰ ਅੱਗ ਲਾ ਦਿੱਤੀ। ਇਹ ਬੱਸ ਲੁਧਿਆਣਾ ਤੋਂ ਬਠਿੰਡਾ ਜਾ ਰਹੀ ਸੀ। ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਬੱਦੋਵਾਲ ਆਰਮੀ ਕੈਂਪ ਕੋਲ ਇਸ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਸਾਂਤ ਕਰਨ ਦੀ ਕੋਸਿਸ਼ ਕੀਤੀ ਪਰ ਲੋਕ ਰੋਸ ਪ੍ਰਦਰਸ਼ਨ ਕਰਦੇ ਰਹੇ। ਲੋਕਾਂ ਵਿੱਚ ਇੰਨਾ ਗੁੱਸਾ ਸੀ ਕਿ ਉਨ੍ਹਾਂ ਨੇ ਪਹਿਲਾਂ ਬੱਸ ਨੂੰ ਬੁਰੀ ਤਰ੍ਹਾਂ ਭੰਨ੍ਹ ਸੁੱਟਿਆ। ਇਸ ਤੋਂ ਬਾਅਦ ਬੱਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਲੋਕਾਂ ਦੇ ਗੁੱਸੇ ਨੂੰ ਵੇਖ ਪੁਲਿਸ ਵੀ ਕਾਫੀ ਸਮਾਂ ਟਲਦੀ ਰਹੀ।