ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਦੂਜੀ ਸੂਚੀ ਵਿੱਚ ਔਰਤਾਂ ਨੂੰ ਵੱਧ ਤਰਜੀਹ ਹੋਏਗੀ। ਇਹ ਖੁਲਾਸਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਚੀ ਤਿਆਰ ਕਰ ਲਈ ਗਈ ਹੈ ਤੇ ਜਲਦੀ ਹੀ ਜਾਰੀ ਕਰ ਦਿੱਤੀ ਜਾਏਗੀ।


 

 

ਭਗਵੰਤ ਮਾਨ ਅੱਜ ਰੇਲ ਗੱਡੀ ਰਾਹੀਂ ਦਿੱਲੀ ਤੋਂ ਬਾਬਾ ਬਕਾਲਾ ਜੇ ਰਹੇ ਸਨ। ਬਾਬਾ ਬਕਾਲਾ ਵਿੱਖੇ 'ਆਪ' ਵੱਲੋਂ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ। ਉਹ ਆਪਣੀ ਭੈਣ ਮਨਪ੍ਰੀਤ ਕੌਰ ਤੋਂ ਰੱਖਰੀ ਬੰਨ੍ਹਾਉਣ ਲਈ ਰਾਜਪੁਰਾ ਸਟੇਸ਼ਨ 'ਤੇ ਉੱਤਰੇ ਸਨ। ਰੱਖਰੀ ਬੰਨ੍ਹਵਾ ਕੇ ਉਹ ਫਿਰ ਰੇਲ ਗੱਡੀ ਵਿੱਚ ਸਵਾਰ ਹੋ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੂਜੀ ਸੂਚੀ ਵਿੱਚ ਔਰਤਾਂ ਨੂੰ ਵੱਧ ਟਿਕਟਾਂ ਦਿੱਤੀਆਂ ਗਈਆਂ ਹਨ।

 

 

ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਟਿਕਟਾਂ ਨਹੀਂ ਵੇਚਦੀ। ਉਨ੍ਹਾਂ ਕਿਹਾ ਕਿ ਜੇ ਕਰੋੜ-ਕਰੋੜ ਵਿੱਚ ਟਿਕਟਾਂ ਵਿਕਦੀਆਂ ਤਾਂ ਫਿਰ ਪਾਇਲ ਤੋਂ ਇੱਕ ਚਪੜਾਸੀ ਦੇ ਬੇਟੇ ਤੇ ਰੋਪੜ ਤੋਂ ਟੈਕਸੀ ਡਰਾਈਵਰ ਨੂੰ ਟਿਕਟ ਨਾ ਮਿਲੀ।

 

ਅੱਜ ਹੋਏਗੀ ਦੂਜੀ ਸੂਚੀ ਜਾਰੀ ?

 

ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਅੱਜ ਜਾਰੀ ਕੀਤੀ ਜਾ ਸਕਦਾ ਹੈ। ਸੂਤਰਾਂ ਮੁਤਾਬਕ ਪਾਰਟੀ ਅੱਜ ਇਸ ਬਾਰੇ ਐਲਾਨ ਕਰ ਸਕਦੀ ਹੈ। ਇਸ ਸੂਚੀ ‘ਚ 14 ਉਮੀਦਵਾਰਾਂ ਦੇ ਨਾਮ ਸ਼ਾਮਲ ਕੀਤੇ ਗਏ ਹਨ। ਬਾਬਾ ਬਕਾਲਾ ਦੀ ਰੈਲੀ ਤੋਂ ਬਾਅਦ ਅੰਮ੍ਰਿਤਸਰ ‘ਚ ਇਸ ਬਾਰੇ ਐਲਾਨ ਕੀਤਾ ਜਾ ਸਕਦਾ ਹੈ। ਇਸ ਬਾਰੇ 'ਆਪ' ਲੀਡਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੱਸ ਉਡੀਕ ਖਤਮ ਹੋਣ ਹੀ ਵਾਲੀ ਹੈ।