ਬਰਨਾਲਾ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਦੂਜੇ ਰਾਜਾਂ ਨੂੰ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪਾਣੀਆ ਦੀ ਵੰਡ ਲਈ ਬਣੇ ਇੰਟਨੈਸ਼ਨਲ ਕਾਨੂੰਨਾਂ ਤਹਿਤ ਹੀ ਪਾਣੀ ਦੀ ਵੰਡ ਹੋਵੇ। ਮੁੱਖ ਮੰਤਰੀ ਬਾਦਲ ਅੱਜ ਸੰਗਤ ਦਰਸ਼ਨ ਪ੍ਰੋਗਰਾਮ ਤਹਿਤ ਹਲਕਾ ਮਹਿਲ ਕਲਾਂ ਦੇ ਪਿੰਡਾਂ 'ਚ ਪਹੁੰਚੇ ਸਨ।     ਇਸ ਮੌਕੇ ਉਨ੍ਹਾਂ ਮੀਡੀਆ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। ਫਿਲਮ 'ਉਡਣਾ ਸਿੱਖ' ਦੇ ਕੁਝ ਦ੍ਰਿਸ਼ਾਂ ਉਪਰ ਸ਼੍ਰੋਮਣੀ ਕਮੇਟੀ ਵੱਲੋਂ ਲਾਏ ਗਏ ਇਤਰਾਜ਼ਾਂ ਸਬੰਧੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ। ਪ੍ਰਗਟ ਸਿੰਘ ਤੇ ਬੁਲਾਰੀਆ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਬਾਰੇ ਉਨ੍ਹਾਂ ਕਿਹਾ ਕਿ ਉਕਤ ਲੀਡਰ ਨੂੰ ਪਾਰਟੀ ਵੱਲੋਂ ਆਪਣੀ ਟਿਕਟ ਦੇ ਕੇ ਚੋਣ ਲੜਾਈ ਗਈ ਪਰ ਫਿਰ ਵੀ ਪਾਰਟੀ ਛੱਡ ਜਾਣਾ ਬਹੁਤ ਮੰਦਭਾਗਾ ਹੈ।     ਇਸ ਤੋਂ ਇਲਾਵਾ ਪਿਛਲੇ ਦਿਨਾਂ ਵਿੱਚ ਸਾਬਣ ਵਿਕਰੇਤਾਵਾਂ ਨੂੰ ਆਏ ਚਰਬੀ ਸੰਕਟ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸਾਬਣ ਵਿਕਰੇਤਾਵਾਂ ਨੂੰ ਬਕਾਇਦਾ ਸਰਟੀਫਿਕੇਟ ਜਾਰੀ ਹੁੰਦੇ ਹਨ। ਇਸ ਤੋਂ ਬਾਅਦ ਉਹ ਸਾਬਣ ਵਿੱਚ ਚਰਬੀ ਦੀ ਵਰਤੋਂ ਕਰ ਸਕਦੇ ਹਨ।