ਅੰਮ੍ਰਿਤਸਰ: ਅੱਜ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਆਪ੍ਰੇਸ਼ਨ ਬਲੂ ਸਟਾਰ ਦੀ 35ਵੀਂ ਬਰਸੀ ਮੌਕੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਗਰਮ ਖਿਆਲੀਆਂ ਵਿਚਾਲੇ ਟਕਰਾਅ ਹੋ ਗਿਆ। ਇਸ ਮੌਕੇ ਗਰਮ ਖਿਆਲੀਆਂ ਨੇ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਵੀ ਲਾਏ। ਉਂਝ ਦੋਵਾਂ ਧਿਰਾਂ ਨੇ ਸਿਆਣਪ ਤੋਂ ਕੰਮ ਲੈਂਦਿਆਂ ਹਿੰਸਕ ਟਕਰਾਅ ਤੋਂ ਬਚਾਅ ਹੀ ਕੀਤਾ।
ਇਸ ਗਰਮਾ-ਗਰਮੀ ਲਈ ਦੋਵੇਂ ਧਿਰਾਂ ਇੱਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਹਨ। ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਇੱਥੇ ਵਿਗੜੇ ਮਾਹੌਲ ਲਈ ਬਾਦਲ ਪਰਿਵਾਰ ਤੇ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਾਦਲ ਪਰਿਵਾਰ ਦੇ ਇਸ਼ਾਰੇ 'ਤੇ ਸਭ ਕੁਝ ਕੀਤਾ ਜਾਂਦਾ ਹੈ। ਬਾਦਲ ਪਰਿਵਾਰ ਨਹੀਂ ਚਾਹੁੰਦਾ ਕਿ ਪੰਥਕ ਮਸਲਿਆਂ ਦੀ ਕੋਈ ਹੋਰ ਧਿਰ ਪੈਰਵਾਈ ਕਰੇ।
ਜਥੇਦਾਰ ਦਾਦੂਵਾਲ ਨੇ ਇਲਜ਼ਾਮ ਲਾਇਆ ਕਿ ਬਾਦਲਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀਆਂ ਰਵਾਇਤਾਂ ਤਹਿਸ-ਨਹਿਸ ਕੀਤੀਆਂ ਹਨ। ਬਾਦਲਾਂ ਦੇ ਕਬਜ਼ੇ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਦਿੱਤਾ ਜਾਂਦਾ ਸੰਦੇਸ਼ ਸੰਗਤ ਸੁਣਨਾ ਨਹੀਂ ਚਾਹੁੰਦੀ। ਇਸ ਕਰਕੇ ਸੰਗਤਾਂ ਹਰ ਸਾਲ ਇਸ ਦਾ ਵਿਰੋਧ ਕਰਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਾਦਲ ਬੇਅਦਬੀਆਂ ਦੇ ਗੁਨਾਹਗਾਰ ਹਨ ਅਤੇ ਸੰਗਤਾਂ ਵਿੱਚ ਇਸ ਦਾ ਰੋਸ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਜੇ ਇਨਸਾਫ਼ ਹੋਇਆ ਤਾਂ ਬਾਦਲ ਸਲਾਖ਼ਾਂ ਪਿੱਛੇ ਹੋਣਗੇ। ਬਾਦਲਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾ ਭੋਗ ਪਾ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੋ ਸੀਟਾਂ ਵੀ ਬਾਦਲਾਂ ਨੇ ਕੈਪਟਨ ਨਾਲ ਮਿਲ ਕੇ ਜਿੱਤੀਆਂ ਹਨ। ਉਨ੍ਹਾਂ ਕੇਬਲ, ਡਰੱਗ, ਰੇਤ, ਟਰਾਂਸਪੋਰਟ ਮਾਫੀਆ ਤੋਂ ਲੁੱਟਿਆ ਪੈਸਾ ਫ਼ਿਰੋਜ਼ਪੁਰ ਤੇ ਬਠਿੰਡਾ ਲੋਕ ਸਭਾ ਹਲਕਿਆਂ ਦੀਆਂ ਚੋਣਾਂ 'ਚ ਝੋਕਿਆ ਹੈ।
ਜਥੇਦਾਰ ਦਾਦੂਵਾਲ ਨੇ ਕਿਹਾ ਕਿ ਜੇ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਪੰਥਕ ਜਥੇਬੰਦੀਆਂ ਦੀ ਜਿੱਤ ਹੁੰਦੀ ਤਾਂ ਆਈਏਐਸ,ਆਈਪੀਐਸ ਕੋਚਿੰਗ ਸੈਂਟਰ ਖੋਲ੍ਹੇ ਜਾਣਗੇ ਕਿ ਤਾਂ ਜੋ ਸਿੱਖਾਂ ਦੇ ਬੱਚੇ ਟੈਸਟ ਕਲੀਅਰ ਕਰਕੇ ਉੱਚੇ ਅਹੁਦਿਆਂ 'ਤੇ ਪਹੁੰਚ ਸਕਣ। ਉਨ੍ਹਾਂ ਕਿਹਾ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਤੇ ਬਾਦਲ ਚਾਹੁੰਦੇ ਹੀ ਨਹੀਂ ਕਿ ਸਿੱਖਾਂ ਦੇ ਬੱਚੇ ਪੜ੍ਹ ਕੇ ਵੱਡੇ ਅਹੁਦਿਆਂ 'ਤੇ ਪਹੁੰਚਣ। ਇਹ ਸਿੱਖਾਂ ਨੂੰ ਆਟਾ ਦਾਲ ਵਿੱਚ ਹੀ ਉਲਝਾਈ ਰੱਖਣਾ ਚਾਹੁੰਦੇ ਹਨ।
ਸ਼੍ਰੀ ਅਕਾਲ ਤਖਤ 'ਤੇ ਟਕਰਾਅ ਲਈ ਬਾਦਲ ਜ਼ਿੰਮੇਵਾਰ, ਦਾਦੂਵਾਲ ਦੇ ਬਾਦਲਾਂ 'ਤੇ ਵੱਡੇ ਇਲਜ਼ਾਮ
ਏਬੀਪੀ ਸਾਂਝਾ
Updated at:
06 Jun 2019 12:25 PM (IST)
ਅੱਜ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਆਪ੍ਰੇਸ਼ਨ ਬਲੂ ਸਟਾਰ ਦੀ 35ਵੀਂ ਬਰਸੀ ਮੌਕੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਗਰਮ ਖਿਆਲੀਆਂ ਵਿਚਾਲੇ ਟਕਰਾਅ ਹੋ ਗਿਆ। ਇਸ ਮੌਕੇ ਗਰਮ ਖਿਆਲੀਆਂ ਨੇ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਵੀ ਲਾਏ। ਉਂਝ ਦੋਵਾਂ ਧਿਰਾਂ ਨੇ ਸਿਆਣਪ ਤੋਂ ਕੰਮ ਲੈਂਦਿਆਂ ਹਿੰਸਕ ਟਕਰਾਅ ਤੋਂ ਬਚਾਅ ਹੀ ਕੀਤਾ।
- - - - - - - - - Advertisement - - - - - - - - -