ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਨਾਰਾਜ਼ਗੀ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ। ਇਸੇ ਕਰਕੇ ਅੱਜ ਮੁੱਖ ਮੰਤਰੀ ਵੱਲੋਂ ਬੁਲਾਈ ਗਈ ਕੈਬਨਿਟ ਦੀ ਬੈਠਕ ‘ਚ ਸਿੱਧੂ ਸ਼ਾਮਲ ਨਹੀਂ ਹੋਏ। ਸਿੱਧੂ ਚੰਡੀਗੜ੍ਹ ‘ਚ ਹੀ ਹਨ। ਇਸ ਦੇ ਬਾਵਜੂਦ ਉਹ ਮੀਟਿੰਗ ‘ਚ ਨਹੀਂ ਪਹੁੰਚੇ।


ਕੈਪਟਨ ਵੱਲੋਂ ਦਿੱਤੇ ਨੌਨ ਪ੍ਰਫਾਰਮਿੰਗ ਵਾਲੇ ਬਿਆਨ ਕਰਕੇ ਸਿੱਧੂ ਨੇ ਅੱਜ ਦੀ ਬੈਠਕ ‘ਚ ਸ਼ਾਮਲ ਨਾ ਹੋਣ ਦਾ ਫੈਸਲਾ ਲਿਆ। ਸੀਐਮ ਵੱਲੋਂ ਲੋਕ ਸਭਾ ਚੋਣਾਂ ਤੋਂ ਬਾਅਦ ਸਿੱਧੂ ਦਾ ਮੰਤਰਾਲਾ ਬਦਲਣ ਦਾ ਸੰਕੇਤ ਦਿੱਤਾ ਸੀ ਜਦਕਿ ਸਿੱਧੂ ਇਸ ‘ਤੇ ਝੁਕਣ ਨੂੰ ਤਿਆਰ ਨਹੀਂ।

ਦੋਵਾਂ ਦੀ ਇਸ ਲੜਾਈ ਤੋਂ ਹਾਈਕਮਾਨ ਵੀ ਵਾਕਫ਼ ਹੈ ਪਰ ਲੱਗਦਾ ਹੈ ਅਜੇ ਹਾਈਕਮਾਨ ਦੋਵਾਂ ਦਾ ਪੈਚਅੱਪ ਕਰਵਾਉਣ ਦਾ ਕੋਈ ਰਾਹ ਨਹੀਂ ਲੱਭ ਸਕੀ। ਸਿੱਧੂ ਵੀ ਇਸ਼ਾਰਾ ਕਰ ਚੁੱਕੇ ਹਨ ਕਿ ਜੇਕਰ ਸੀਐਮ ਨੇ ਉਨ੍ਹਾਂ ਦਾ ਮੰਤਰਾਲਾ ਬਦਲਿਆ ਤਾਂ ਅਗਲਾ ਕਦਮ ਉਹ ਚੁੱਕਣਗੇ। ਇਸ ਦਾ ਮਤਲਬ ਸਿੱਧੂ ਕੈਬਿਨਟ ਅਹੁਦਾ ਵੀ ਛੱਡ ਸਕਦੇ ਹਨ।