ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਚਾਹੇ ਖੁਦ ਪੰਜਾਬ ਵਿੱਚ ਚੰਗੀ ਕਾਰਗੁਜ਼ਾਰੀ ਨਹੀਂ ਕਰ ਪਾਇਆ ਪਰ ਐਨਡੀਆਈ ਦੀ ਜਿੱਤ ਤੋਂ ਬਾਗੋਬਾਗ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਨਡੀਏ ਦੀ ਵੱਡੀ ਜਿੱਤ ਨੂੰ ਵੋਟਰਾਂ ਦਾ ਸਿਆਣਪ ਭਰਿਆ ਫ਼ੈਸਲਾ ਕਰਾਰ ਦਿੱਤਾ ਹੈ।
ਉਨ੍ਹਾਂ ਆਖਿਆ ਕਿ ਦੇਸ਼ ਵਿੱਚ ਵਿਕਾਸ ਦਾ ਦੌਰ ਲਗਾਤਾਰ ਜਾਰੀ ਰੱਖਣ ਲਈ ਮੋਦੀ ਸਰਕਾਰ ਦਾ ਬਣਨਾ ਬੇਹੱਦ ਜ਼ਰੂਰੀ ਸੀ। ਉਨ੍ਹਾਂ ਚੋਣ ਨਤੀਜਿਆਂ ਬਾਰੇ ਕਿਹਾ ਕਿ ਇਸ ਬੇਮਿਸਾਲ ਸਫ਼ਲਤਾ ਲਈ ਸਮੂਹ ਵੋਟਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਸਹਿਯੋਗੀ ਦਲ ਵਧਾਈ ਦੇ ਪਾਤਰ ਹਨ।
ਇਸ ਦੇ ਨਾਲ ਹੀ ਕੌਮੀ ਸਵੈਮ ਸੇਵਕ ਸੰਘ (ਆਰਐਸਐਸ) ਨੇ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਵੱਡੀ ਜਿੱਤ ਨੂੰ ‘ਕੌਮੀ ਸ਼ਕਤੀਆਂ ਦੀ ਜਿੱਤ’ ਕਰਾਰ ਦਿੱਤਾ ਹੈ। ਸੰਘ ਨੇ ਕਿਹਾ ਕਿ ਚੋਣ ਪ੍ਰਕਿਰਿਆ ਸਮਾਪਤ ਹੋਣ ਦੇ ਨਾਲ ਹੀ ਸਾਰੀ ਕੁੜੱਤਣ ਖ਼ਤਮ ਹੋਵੇ ਤੇ ਹਲੀਮੀ ਨਾਲ ਲੋਕਾਂ ਦੇ ਫ਼ਤਵੇ ਦਾ ਸਵਾਗਤ ਹੋਵੇ।
ਆਰਐਸਐਸ ਦੇ ਜਨਰਲ ਸਕੱਤਰ ਭਈਆਜੀ ਜੋਸ਼ੀ ਨੇ ਆਪਣੇ ਬਿਆਨ ਵਿੱਚ ਕਿਹਾ, ‘‘ਇੱਕ ਵਾਰ ਫਿਰ ਦੇਸ਼ ਨੂੰ ਸਥਿਰ ਸਰਕਾਰ ਮਿਲੀ ਹੈ ਤੇ ਇਹ ਕਰੋੜਾਂ ਭਾਰਤੀਆਂ ਦੀ ਕਿਸਮਤ ਹੈ। ਇਹ ਕੌਮੀ ਸ਼ਕਤੀਆਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਇਸ ਜਿੱਤ ਦੀ ਯਾਤਰਾ ’ਚ ਜਿਨ੍ਹਾਂ-ਜਿਨ੍ਹਾਂ ਦਾ ਯੋਗਦਾਨ ਰਿਹਾ, ਉਨ੍ਹਾਂ ਸਾਰਿਆਂ ਦਾ ਧੰਨਵਾਦ। ਲੋਕਤੰਤਰ ਦਾ ਆਦਰਸ਼ ਵਿਸ਼ਵ ਦੇ ਸਾਹਮਣੇ ਇਕ ਵਾਰ ਮੁੜ ਪੇਸ਼ ਹੋਇਆ ਹੈ।’’
ਬਾਦਲ ਨੂੰ ਚੋਣ ਨਤੀਜਿਆਂ 'ਤੇ ਪੂਰੀ ਤਸੱਲੀ
ਏਬੀਪੀ ਸਾਂਝਾ
Updated at:
24 May 2019 11:57 AM (IST)
ਸ਼੍ਰੋਮਣੀ ਅਕਾਲੀ ਦਲ ਚਾਹੇ ਖੁਦ ਪੰਜਾਬ ਵਿੱਚ ਚੰਗੀ ਕਾਰਗੁਜ਼ਾਰੀ ਨਹੀਂ ਕਰ ਪਾਇਆ ਪਰ ਐਨਡੀਆਈ ਦੀ ਜਿੱਤ ਤੋਂ ਬਾਗੋਬਾਗ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਨਡੀਏ ਦੀ ਵੱਡੀ ਜਿੱਤ ਨੂੰ ਵੋਟਰਾਂ ਦਾ ਸਿਆਣਪ ਭਰਿਆ ਫ਼ੈਸਲਾ ਕਰਾਰ ਦਿੱਤਾ ਹੈ।
- - - - - - - - - Advertisement - - - - - - - - -