ਚੰਡੀਗੜ੍ਹ: ਬੇਸ਼ੱਕ ਸ਼੍ਰੋਮਣੀ ਅਕਾਲੀ ਦੀ ਵਾਗਡੋਰ ਬਾਦਲ ਪਰਿਵਾਰ ਦੇ ਹੱਥ ਹੀ ਬਰਕਰਾਰ ਰਹੀ ਹੈ ਪਰ ਬਾਦਲਾਂ ਤੋਂ ਨਾਰਾਜ਼ ਅਕਾਲੀ ਦਲਾਂ ਦੇ ਇੱਕ ਮੰਚ ਉੱਪਰ ਆਉਣ ਨਾਲ ਪੰਥਕ ਸਿਆਸਤ ਵਿੱਚ ਹਿਲਜੁੱਲ ਸ਼ੁਰੂ ਹੋ ਗਈ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਹੁਣ ਸਾਰੇ ਬਾਗੀ ਅਕਾਲੀ ਸਿਰਫ ਤੇ ਸਿਰਫ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾ ਰਹੇ ਹਨ। ਅਜਿਹੇ ਵਿੱਚ ਬਾਦਲ ਪਰਿਵਾਰ ਨੂੰ ਚੁਣੌਤੀ ਮਿਲਣੀ ਲਾਜ਼ਮੀ ਹੈ।
ਪਾਰਟੀ ਦੇ ਸਥਾਪਨਾ ਦਿਵਸ ਮੌਕੇ 14 ਦਸੰਬਰ ਨੂੰ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਖੁਦ ਵੀ ਨਹੀਂ ਪਹੁੰਚੇ। ਸਿਆਸੀ ਮਾਹਿਰਾਂ ਵੱਲੋਂ ਇਸ ਨੂੰ ਵੀ ਬਾਦਲ ਪਰਿਵਾਰ ਉੱਠੀ ਆਵਾਜ਼ ਨਾਲ ਜੋੜ ਕੇ ਵੇਖ ਰਹੇ ਹਨ। ਦਰਅਸਲ ਪਿਛਲੇ ਲੰਮੇ ਸਮੇਂ ਤੋਂ ਵੱਡੇ ਬਾਦਲ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹੁਣ ਸਭ ਫੈਸਲੇ ਸੁਖਬੀਰ ਬਾਦਲ ਲੈਂਦੇ ਹਨ। ਇਸ ਲਈ ਉਨ੍ਹਾਂ ਦਾ ਪਾਰਟੀ ਵਿੱਚ ਕੋਈ ਬਾਹਲਾ ਦਖਲ ਨਹੀਂ। ਕੱਲ੍ਹ ਵੀ ਬਾਦਲ ਨੇ ਜਨਰਲ ਇਜਲਾਸ ਤੋਂ ਦੂਰ ਰਹਿ ਕੇ ਇਹੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ।
ਸਿਆਸੀ ਮਾਹਿਰਾਂ ਦੇ ਮੰਨਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਘਾਗ ਸਿਆਸਤਦਾਨ ਹਨ। ਬਾਗੀ ਅਕਾਲੀ ਦਲਾਂ ਦੇ ਲੀਡਰਾਂ ਦੀ ਲਾਮਬੰਦੀ ਵਿੱਚ ਉਹ ਭਵਿੱਖ ਦੀ ਵੰਗਾਰ ਵੇਖ ਰਹੇ ਹਨ। ਇਸ ਲਈ ਉਹ ਸੁਖਬੀਰ ਬਾਦਲ ਨਾਲੋਂ ਥੋੜ੍ਹੀ ਵਿੱਥ ਬਣਾ ਕੇ ਇਹ ਪ੍ਰਭਾਵ ਦੇ ਰਹੇ ਹਨ ਕਿ ਉਨ੍ਹਾਂ ਦੇ ਫਰਜ਼ੰਦ ਨੂੰ ਉਨ੍ਹਾਂ ਕਰਕੇ ਨਹੀਂ ਸਗੋਂ ਕਾਬਲੀਅਤ ਕਰਕੇ ਅਗਵਾਈ ਦਿੱਤੀ ਜਾ ਰਹੀ ਹੈ। ਅਜਿਹਾ ਕਰਕੇ ਉਨ੍ਹਾਂ ਇਹ ਵੀ ਪ੍ਰਭਾਵ ਦਿੱਤੀ ਹੈ ਕਿ ਨਵੀਂ ਲੀਡਰਸ਼ਿਪ ਸੁਖਬੀਰ ਬਾਦਲ ਦੀ ਅਗਵਾਈ ਕਬੂਲਦੀ ਹੈ।
ਯਾਦ ਰਹੇ 14 ਦਸੰਬਰ ਨੂੰ ਬਾਦਲ ਵਿਰੋਧੀ ਅਕਾਲੀ ਲੀਡਰਾਂ ਨੇ ਵੀ ਪਾਰਟੀ ਦਾ ਸਥਾਪਨਾ ਦਿਹਾੜਾ ਮਨਾਇਆ। ਇਸ ਮੌਕੇ ਕਈ ਟਕਸਾਲੀ ਲੀਡਰ ਹਾਜ਼ਰ ਰਹੇ ਤੇ ਬਾਦਲਾਂ 'ਤੇ ਬੇਬਾਕ ਨਿਸ਼ਾਨੇ ਲਾਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੁਖੀ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ, ਬੀਰ ਦਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਅਕਾਲੀ ਦਲ 1920 ਦੇ ਮੁਖੀ ਰਵੀਇੰਦਰ ਸਿੰਘ, ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ, ਜਾਗੋ ਪਾਰਟੀ ਦੇ ਮੁਖੀ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ, ਸਾਬਕਾ ਅਕਾਲੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਫੈਡਰੇਸ਼ਨ ਦੇ ਸਾਬਕਾ ਆਗੂ ਕਰਨੈਲ ਸਿੰਘ ਪੀਰ ਮੁਹੰਮਦ, ਚੀਫ ਖਾਲਸਾ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ ਭਾਗ ਸਿੰਘ ਅਣਖੀ ਤੇ ਹੋਰ ਫੈਡਰੇਸ਼ਨਾਂ ਤੇ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ।
ਬਾਦਲ ਨੂੰ ਨਜ਼ਰ ਆਇਆ ਅਕਾਲੀ ਦਲ ਦਾ ਭਵਿੱਖ!
ਏਬੀਪੀ ਸਾਂਝਾ
Updated at:
15 Dec 2019 04:08 PM (IST)
ਬੇਸ਼ੱਕ ਸ਼੍ਰੋਮਣੀ ਅਕਾਲੀ ਦੀ ਵਾਗਡੋਰ ਬਾਦਲ ਪਰਿਵਾਰ ਦੇ ਹੱਥ ਹੀ ਬਰਕਰਾਰ ਰਹੀ ਹੈ ਪਰ ਬਾਦਲਾਂ ਤੋਂ ਨਾਰਾਜ਼ ਅਕਾਲੀ ਦਲਾਂ ਦੇ ਇੱਕ ਮੰਚ ਉੱਪਰ ਆਉਣ ਨਾਲ ਪੰਥਕ ਸਿਆਸਤ ਵਿੱਚ ਹਿਲਜੁੱਲ ਸ਼ੁਰੂ ਹੋ ਗਈ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਹੁਣ ਸਾਰੇ ਬਾਗੀ ਅਕਾਲੀ ਸਿਰਫ ਤੇ ਸਿਰਫ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾ ਰਹੇ ਹਨ। ਅਜਿਹੇ ਵਿੱਚ ਬਾਦਲ ਪਰਿਵਾਰ ਨੂੰ ਚੁਣੌਤੀ ਮਿਲਣੀ ਲਾਜ਼ਮੀ ਹੈ।
- - - - - - - - - Advertisement - - - - - - - - -