ਸੰਗਰੂਰ: ਨਸ਼ਿਆਂ ਨੂੰ ਅਜੇ ਬੰਨ੍ਹ ਨਹੀਂ ਵੱਜ ਰਿਹਾ। ਲੰਘੇ ਦਿਨ ਬਰਨਾਲਾ ਪੁਲਿਸ ਨੇ 6 ਕਿਲੋ ਅਫ਼ੀਮ ਫੜੀ ਹੈ। ਇਸ ਕੀਮਤ 15 ਲੱਖ ਤੋਂ ਵੱਧ ਹੈ। ਪੁਲਿਸ ਨੇ ਅਫਾਮ ਨਾਲ ਤਿੰਨ ਮੁਲਜ਼ਮ ਵੀ ਕਾਬੂ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਪੁਲਿਸ ਮੁਤਾਬਕ ਨਾਕੇ ਦੌਰਾਨ ਅਮਰਜੀਤ ਸਿੰਘ ਤੇ ਜਗਸੀਰ ਸਿੰਘ ਉਰਫ਼ ਸੀਰਾ ਵਾਸੀ ਰਾਊਂਕੇ ਕਲਾਂ ਜ਼ਿਲ੍ਹਾ ਮੋਗਾ ਦੇ ਟਰੱਕ ਨੂੰ ਰੋਕਿਆ। ਜਦ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਦੋਵੇਂ ਆਪਣੇ ਟਰੱਕ (ਪੀਬੀ10 ਸੀਟੀ8295) ਰਾਹੀਂ ਬਾਹਰਲੇ ਸੂਬੇ ’ਚੋਂ ਅਫ਼ੀਮ ਲਿਆ ਕੇ ਇੱਥੇ ਵੇਚਣ ਦਾ ਧੰਦਾ ਕਰਦੇ ਹਨ। ਟਰੱਕ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ 6 ਕਿਲੋ ਅਫ਼ੀਮ ਬਰਾਮਦ ਕੀਤੀ ਗਈ।
ਮੁਲਜ਼ਮਾਂ ਮੁਤਾਬਕ ਇਹ ਅਫ਼ੀਮ ਉਨ੍ਹਾਂ ਨੇ ਤਪਾ ਰੋਡ ’ਤੇ ਆਪਣੇ ਸਾਥੀ ਲਖਵੀਰ ਸਿੰਘ ਵਾਸੀ ਦਾਦ ਜ਼ਿਲ੍ਹਾ ਲੁਧਿਆਣਾ ਨੂੰ ਦੇਣੀ ਸੀ। ਉਨ੍ਹਾਂ ਦੱਸਿਆ ਕਿ ਲਖਵੀਰ ਸਿੰਘ ਨੂੰ ਵੀ ਅੱਜ ਪੋਲੋ ਕਾਰ (ਪੀਬੀ10 ਸੀਵੀ0660) ਸਮੇਤ ਕਾਬੂ ਕਰਕੇ ਉਸ ਕੋਲੋਂ 100 ਗਰਾਮ ਅਫ਼ੀਮ ਬਰਾਮਦ ਕੀਤੀ ਗਈ ਹੈ। ਅਮਰਜੀਤ ਸਿੰਘ ਤੇ ਲਖਵੀਰ ਸਿੰਘ ’ਤੇ ਪਹਿਲਾਂ ਵੀ ਕੇਸ ਦਰਜ ਹਨ।
ਟਰੱਕਾਂ ਰਾਹੀਂ ਆਉਂਦੀ ਪੰਜਾਬ 'ਚ ਅਫੀਮ
ਏਬੀਪੀ ਸਾਂਝਾ
Updated at:
15 Dec 2019 01:43 PM (IST)
ਨਸ਼ਿਆਂ ਨੂੰ ਅਜੇ ਬੰਨ੍ਹ ਨਹੀਂ ਵੱਜ ਰਿਹਾ। ਲੰਘੇ ਦਿਨ ਬਰਨਾਲਾ ਪੁਲਿਸ ਨੇ 6 ਕਿਲੋ ਅਫ਼ੀਮ ਫੜੀ ਹੈ। ਇਸ ਕੀਮਤ 15 ਲੱਖ ਤੋਂ ਵੱਧ ਹੈ। ਪੁਲਿਸ ਨੇ ਅਫਾਮ ਨਾਲ ਤਿੰਨ ਮੁਲਜ਼ਮ ਵੀ ਕਾਬੂ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
- - - - - - - - - Advertisement - - - - - - - - -